ਕਈ ਵਾਰ ਵੱਡੀਆਂ ਕੰਪਨੀਆਂ ਤੋਂ ਵੀ ਅਜਿਹੀ ਭੁੱਲ ਹੋ ਜਾਂਦੀ ਹੈ ਕਿ ਉਨ੍ਹਾਂ ਨੂੰ ਕੋਰਟ ਦੇ ਮਾਮਲਿਆਂ ’ਚ ਫਸਣਾ ਪੈ ਜਾਂਦਾ ਹੈ। ਦੁਨੀਆ ਭਰ ’ਚ ਇਸ ਤਰ੍ਹਾਂ ਦੀਆਂ ਖ਼ਬਰਾਂ ਕਾਫੀ ਆਮ ਹੋ ਗਈਆਂ ਹਨ। ਹਾਲ ਹੀ ’ਚ ਲੰਡਨ ਦਾ ਇਕ ਮਾਮਲਾ ਕਾਫੀ ਚਰਚਾ ’ਚ ਛਾਇਆ ਹੋਇਆ ਹੈ। ਦਰਅਸਲ, ਉੱਥੇ ਦੀ ਇਕ ਕੰਪਨੀ (London Company) ’ਚ ਕੰਮ ਕਰਨ ਵਾਲੀ ਮਹਿਲਾ ਨੇ ਆਪਣੇ ਬੌਸ ਤੋਂ ਇਕ ਘੰਟਾ ਜਲਦੀ ਜਾਣ ਦੀ ਆਗਿਆ ਮੰਗੀ ਸੀ ਪਰ ਬੌਸ ਦੇ ਮਨ੍ਹਾ ਕਰ ਦੇਣ ’ਤੇ ਮਹਿਲਾ ਨੇ ਇਸ ਮਾਮਲੇ ਨੂੰ ਕੋਰਟ ਤਕ ਖਿੱਚ ਕੇ ਲੈ ਗਈ।
ਬੱਚੀ ਦੀ ਦੇਖਭਾਲ ਲਈ ਜਾਣਾ ਸੀ ਘਰ
ਲੰਡਨ ਦੀ ਇਕ ਕੰਪਨੀ ’ਚ ਕੰਮ ਕਰਨ ਵਾਲੀ ਮਹਿਲਾ ਨੇ ਆਪਣੀ ਬੇਟੀ ਦੀ ਦੇਖਭਾਲ ਕਰਨ ਲਈ ਬੌਸ ਤੋਂ ਘਰ ਜਲਦੀ ਜਾਣ ਦੀ ਆਗਿਆ ਮੰਗੀ ਸੀ। ਉਸ ਨੇ ਕਿਹਾ ਸੀ ਕਿ ਉਸ ਨੂੰ ਹਫਤੇ ’ਚ 4 ਦਿਨ ਇਕ ਘੰਟਾ ਪਹਿਲਾਂ ਜਾਣਾ ਹੋਵੇਗਾ ਤਾਂ ਕਿ ਉਹ ਆਪਣੀ ਬੇਟੀ ਨੂੰ ਸਕੂਲ ਤੋਂ ਪਿਕ ਕਰ ਸਕੇ ਪਰ ਬੌਸ ਨੇ ਉਸ ਨੂੰ ਸਾਫ ਮਨ੍ਹਾ ਕਰ ਦਿੱਤਾ ਸੀ। ਅਜਿਹੇ ’ਚ Ellis ਨਾਂ ਦੀ ਇਸ ਮਹਿਲਾ ਨੇ ਰਿਜ਼ਾਇਨ (Resign) ਦੇ ਕੇ Employment Tribunal Court ਤਕ ਮਾਮਲਾ ਪਹੁੰਚਾ ਦਿੱਤਾ ਸੀ।
ਕੰਪਨੀ ਨੂੰ ਦੇਣੇ ਪਏ ਲਗਪਗ 2 ਕਰੋੜ ਰੁਪਏ
ਰਿਪੋਰਟ ਅਨੁਸਾਰ ਮਹਿਲਾ ਨੇ Employment Tribunal Court ’ਚ ਆਪਣਾ ਪੱਖ ਰੱਖਿਆ ਤੇ ਫਿਰ ਕੰਪਨੀ ਨੇ ਵੀ ਆਪਣਾ representative ਉੱਥੇ ਭੇਜ ਦਿੱਤਾ। ਕੋਰਟ ਨੇ ਦੋਵਾਂ ਧਿਰਾਂ ਦਾ ਮਾਮਲਾ ਸੁਣ ਕੇ ਤੇ ਫਿਰ ਮਹਿਲਾ ਦੇ ਹਿਤ ’ਚ ਫ਼ੈਸਲਾ ਸੁਣਾ ਦਿੱਤਾ। ਕੋਰਟ ਨੇ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਜਲਦ ਤੋਂ ਜਲਦ ਮਹਿਲਾ ਨੂੰ ਇਕ ਲੱਖ 80 ਹਜ਼ਾਰ ਯੂਰੋ ਦਾ ਜੁਰਮਾਨਾ (Compensation) ਦੇਣ। Indian Currency ’ਚ ਇਹ ਰਕਮ ਲਗਪਗ 2 ਕਰੋੜ ਰੁਪਏ ਹੈ।