ਦੁਨੀਆ ’ਚ ਹਰ ਇਨਸਾਨ ਨੂੰ ਸੁਪਨੇ ਆਉਂਦੇ ਹਨ, ਕੇਵਲ ਜੋ ਲੋਕ ਜਨਮ-ਜਾਤ ਅੰਨ੍ਹੇ ਹੁੰਦੇ ਹਨ, ਸਿਰਫ਼ ਉਹ ਲੋਕ ਹੀ ਸੁਪਨਿਆਂ ਤੋਂ ਵਾਂਝੇ ਰਹਿ ਜਾਂਦੇ ਹਨ। ਅਕਸਰ ਜਦੋਂ ਅਸੀਂ ਕੋਈ ਚੰਗਾ ਸੁੁਪਨਾ ਦੇਖਦੇ ਹਾਂ ਤਾਂ ਮਨ ’ਚ ਅਜਿਹਾ ਲੱਗਦਾ ਹੈ ਕਿ ਕਾਸ਼ ਇਹ ਸੁਪਨਾ ਸੱਚ ਹੋ ਜਾਵੇ। ਪਰ ਜ਼ਰੂਰੀ ਤਾਂ ਨਹੀਂ ਕਿ ਤੁਸੀਂ ਸੁਪਨੇ ’ਚ ਜੋ ਦੇਖਿਆ ਹੋਵੇ ਉਹ ਸੱਚ ਹੋ ਜਾਵੇ। ਪਰ ਅਜਿਹਾ ਹੀ ਇਕ ਸੁਪਨਾ ਸੱਚ ਹੋਇਆ ਹੈ ਅਮਰੀਕਾ ਦੇ ਕਾਂਸਾਸ ’ਚ ਰਹਿਣ ਵਾਲੇ ਇਕ ਸਖ਼ਸ਼ ਦਾ। ਉਸਨੇ ਸੁਪਨੇ ’ਚ ਖੁਦ ਦੀ ਲਾਟਰੀ ਲੱਗਣ ਦਾ ਸੁਪਨਾ ਦੇਖਿਆ ਸੀ, ਜੋ ਬਾਅਦ ’ਚ ਹਕੀਕਤ ’ਚ ਤਬਦੀਲ ਹੋ ਗਿਆ।
ਅਮਰੀਕਾ ਦੇ ਕਾਂਸਾਸ ’ਚ ਰਹਿਣ ਵਾਲੇ ਮੇਸਨ ਕ੍ਰੇਂਟਜ ਨੂੰ ਲਾਟਰੀ ਦੀ ਟਿਕਟ ਖ਼ਰੀਦਣ ਦਾ ਸ਼ੌਕ ਹੈ ਅਤੇ ਉਹ ਟਿਕਟ ਖ਼ਰੀਦ ਕੇ ਅਕਸਰ ਆਪਣੀ ਕਿਸਮਤ ਅਜ਼ਮਾਉਂਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਉਸਨੇ ਸੁਪਨੇ ’ਚ ਦੇਖਿਆ ਸੀ ਕਿ ਉਹ ਲਾਟਰੀ ’ਚ 25000 ਡਾਲਰ ਭਾਵ ਲਗਪਗ 18 ਲੱਖ 54 ਹਜ਼ਾਰ 562 ਰੁਪਏ ਜਿੱਤ ਗਏ ਹਨ। ਜਦੋਂ ਉਨ੍ਹਾਂ ਨੇ ਇਹ ਸੁਪਨਾ ਦੇਖਿਆ ਤਾਂ ਉਹ ਆਪਣੇ ਸੁਪਨੇ ਨੂੰ ਸੱਚ ਹੁੰਦਾ ਦੇਖਣਾ ਚਾਹੁੰਦੇ ਸਨ, ਇਸ ਲਈ ਉਸਨੇ ਅਗਲੇ ਦਿਨ ਲਾਟਰੀ ਦਾ ਟਿਕਟ ਖ਼ਰੀਦਿਆ। ਇਸ ਵਾਰ ਉਨ੍ਹਾਂ ਨੂੰ ਯਕੀਨ ਸੀ ਕਿ ਉਸਦਾ ਇਹ ਸੁਪਨਾ ਸੱਚ ਹੋਣ ਵਾਲਾ ਹੈ ਅਤੇ ਉਹ ਰਕਮ ਤਾਂ ਜ਼ਰੂਰ ਜਿੱਤਣਗੇ।