PreetNama
ਫਿਲਮ-ਸੰਸਾਰ/Filmy

Virat Kohli ਨੇ ਜਦੋਂ ਗਰਾਊਂਡ ਤੋਂ ਪ੍ਰੈਗਨੈਂਟ ਅਨੁਸ਼ਕਾ ਸ਼ਰਮਾ ਨੂੰ ਪੁੱਛਿਆ – ਖਾਣਾ ਖਾਧਾ? ਵੀਡੀਓ ਹੋਇਆ ਵਾਇਰਲ

ਬਾਲੀਵੁੱਡ ਐਕਟਰੈੱਸ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਦੇ ਘਰ ਜਲਦ ਹੀ ਖੁਸ਼ਖਬਰੀ ਆਉਣ ਵਾਲੀ ਹੈ। ਅਨੁਸ਼ਕਾ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਅਨੰਦ ਮਾਣ ਰਹੀ ਹੈ। ਵਿਰਾਟ ਇਸ ਸਮੇਂ ਦੁਬਈ ‘ਚ ਆਈਪੀਐੱਲ ਖੇਡਣ ਗਏ ਹਨ ਅਤੇ ਪ੍ਰੈਗਨੈਂਟ ਅਨੁਸ਼ਕਾ ਉਨ੍ਹਾਂ ਦੇ ਨਾਲ ਦੁਬਈ ‘ਚ ਹੈ। ਐਕਟਰੈੱਸ ਆਪਣੇ ਪਤੀ ਨੂੰ ਸਪੋਰਟ ਕਰਨ ਲਈ ਸਟੇਡੀਅਮ ਜਾਂਦੀ ਹੈ। ਪਰ ਖੇਡ ਦੌਰਾਨ ਵੀ ਵਿਰਾਟ ਆਪਣੀ ਪਤਨੀ ਅਤੇ ਹੋਣ ਵਾਲੇ ਬੱਚੇ ਦਾ ਪੂਰਾ ਧਿਆਨ ਰੱਖ ਰਹੇ ਹਨ। ਇਸ ਦੌਰਾਨ ਦੋਵਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵਿਰਾਟ ਆਪਣੀ ਪਤਨੀ ਦਾ ਧਿਆਨ ਰੱਖ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਇਸ ਵਾਇਰਲ ਵੀਡੀਓ ਨੂੰ ਦੋਵਾਂ ਦੇ ਫੈਨ ਕਲੱਬ ਨੇ ਸ਼ੇਅਰ ਕੀਤਾ ਹੈ। ਇਸ ਦੌਰਾਨ ਤੁਸੀਂ ਵੀਡੀਓ ‘ਚ ਦੇਖ ਸਕਦੇ ਹੋ ਕਿ ਵਿਰਾਟ ਪਲੇਅਰਜ਼ ਦੇ ਨਾਲ ਗਰਾਊਂਡ ‘ਚ ਹਨ ਅਤੇ ਉਥੋਂ ਹੀ ਇਸ਼ਾਰਿਆਂ ‘ਚ ਅਨੁਸ਼ਕਾ ਤੋਂ ਪੁੱਛਦੇ ਹਨ ਕਿ ਖਾਣਾ ਖਾਧਾ? ਉਥੇ ਹੀ ਅਨੁਸ਼ਕਾ ਵੀ ਇਸ਼ਾਰੇ ‘ਚ ਪਤੀ ਨੂੰ ਕਹਿੰਦੀ ਹੈ ਕਿ ਹਾਂ ਉਨ੍ਹਾਂ ਨੇ ਖਾ ਲਿਆ। ਪਤੀ ਦੀ ਇਸ ਕੇਅਰ ਨੂੰ ਦੇਖ ਕੇ ਅਨੁਸ਼ਕਾ ਕਾਫੀ ਖੁਸ਼ ਹੁੰਦੀ ਹੈ, ਜੋ ਉਨ੍ਹਾਂ ਦੇ ਚਿਹਰੇ ਤੋਂ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਅਨੁਸ਼ਕਾ ਰੈੱਡ ਕਲਰ ਦੇ ਵਨਪੀਸ ‘ਚ ਨਜ਼ਰ ਆ ਰਹੀ ਹੈ।
ਹਾਲ ਹੀ ‘ਚ ਅਨੁਸ਼ਕਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ ‘ਚ ਉਸਨੇ ਪੀਚ ਕਲਰ ਦੀ ਡੰਗਰੀ ਪਾਈ ਸੀ। ਇਸ ਆਊਟਫਿੱਟ ‘ਚ ਅਨੁਸ਼ਕਾ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਸੀ। ਤਸਵੀਰਾਂ ‘ਚ ਉਨ੍ਹਾਂ ਦੇ ਚਿਹਰੇ ‘ਤੇ ਪ੍ਰੈਗਨੈਂਸੀ ਗਲੋਅ ਵੀ ਦਿਖ ਰਿਹਾ ਸੀ। ਇਸ ਤਸਵੀਰ ਨੂੰ ਫੈਨਜ਼ ਦੇ ਨਾਲ-ਨਾਲ ਬਾਲੀਵੁੱਡ ਸੈਲੇਬ੍ਰਿਟੀਜ਼ ਨੇ ਕਾਫੀ ਪਸੰਦ ਕੀਤਾ ਸੀ। ਨਾਲ ਹੀ ਫੈਨਜ਼ ਨੇ ਅਨੁਸ਼ਕਾ ਨੂੰ ਆਪਣਾ ਖ਼ਿਆਲ ਰੱਖਣ ਲਈ ਵੀ ਕਿਹਾ।

Related posts

ਅਦਾਕਾਰ ਪਰੇਸ਼ ਰਾਵਲ ਦੇ ਬੇਟੇ ਆਦਿੱਤਆ ਰਾਵਲ ਜਲਦ ਹੀ ਇਸ ਫ਼ਿਲਮ ’ਚ ਆਉਣਗੇ ਨਜ਼ਰ

On Punjab

Shweta Tiwari ਨੇ ਅਨੋਖੇ ਅੰਦਾਜ਼ ‘ਚ ਮਨਾਇਆ ਆਪਣਾ ਜਨਮਦਿਨ, ਬੇਟੀ ਪਲਕ ਨੂੰ ਨਹੀਂ ਲੱਗਾ ਚੰਗਾ, ਕਿਹਾ- ‘ਮੈਨੂੰ ਕਾਪੀ ਕੀਤਾ’ ਹਾਲਾਂਕਿ ਸ਼ਵੇਤਾ ਦੀ ਪੋਸਟ ‘ਤੇ ਬੇਟੀ ਪਲਕ ਤਿਵਾੜੀ ਦੇ ਕਮੈਂਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪਲਕ ਨੇ ਲਿਖਿਆ ਕਿ ਉਨ੍ਹਾਂ ਨੇ ਉਸ ਦਾ ਸਟਾਈਲ ਕਾਪੀ ਕੀਤਾ ਹੈ। ਹੁਣ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ‘ਤੇ ਕਮੈਂਟ ਕਰ ਕੇ ਸ਼ਵੇਤਾ ‘ਤੇ ਕਾਫੀ ਪਿਆਰ ਲੁਟਾ ਰਹੇ ਹਨ।

On Punjab

ਬਾਲੀਵੁੱਡ ਰਾਉਂਡ ਅਪ: ਪੜ੍ਹੋ ਬਾਲੀਵੁੱਡ ਦੀਆਂ 10 ਵੱਡੀਆਂ ਖਬਰਾਂ

On Punjab