62.22 F
New York, US
April 19, 2025
PreetNama
ਸਮਾਜ/Social

w1240-p16x9-000_1oi5qr-2-768×432

India COVID 19 Cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ । ਇਸ ਵਾਇਰਸ ਕਾਰਨ ਦੇਸ਼ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ 1347 ਹੋ ਗਈ ਹੈ । ਜਿਨ੍ਹਾਂ ਵਿੱਚੋਂ 38 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 140 ਲੋਕ ਠੀਕ ਹੋ ਚੁੱਕੇ ਹਨ । ਦੇਸ਼ ਵਿੱਚ ਇਸ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਮਹਾਂਰਾਸ਼ਟਰ ਤੋਂ ਸਾਹਮਣੇ ਆਏ ਹਨ । ਇਸ ਸਮੇ ਮਹਾਂਰਾਸ਼ਟਰ ਵਿੱਚ ਪੀੜਤਾਂ ਦੀ ਗਿਣਤੀ 216 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 10 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਇਲਾਵਾ ਕੇਰਲਾ, ਉੱਤਰ ਪ੍ਰਦੇਸ਼, ਦਿੱਲੀ ਸਮੇਤ 20 ਤੋਂ ਵੱਧ ਸੂਬਿਆਂ ਵਿੱਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ ।

ਦੱਸ ਦੇਈਏ ਕਿ ਬੀਤੇ ਦਿਨ ਯਾਨੀ ਕਿ ਸੋਮਵਾਰ ਨੂੰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 208 ਮਾਮਲੇ ਸਾਹਮਣੇ ਆਏ ਹਨ ।ਜਿਸ ਵਿੱਚ ਮਹਾਂਰਾਸਟਰ ਵਿੱਚ 35 ਅਤੇ ਕੇਰਲ ਵਿੱਚ 32 ਮਰੀਜ਼ ਪਾਜੀਟਿਵ ਪਾਏ ਗਏ । ਇਸ ਤੋਂ ਇਲਾਵਾ ਦਿੱਲੀ ਵਿੱਚ 25, ਉੱਤਰ ਪ੍ਰਦੇਸ਼ ਵਿੱਚ 24, ਤਾਮਿਲਨਾਡੂ ਵਿੱਚ 17, ਜੰਮੂ-ਕਸ਼ਮੀਰ ਵਿੱਚ 11, ਰਾਜਸਥਾਨ ਵਿੱਚ 10, ਮੱਧ ਪ੍ਰਦੇਸ਼ ਵਿੱਚ 8, ਕਰਨਾਟਕ ਵਿੱਚ 8, ਗੁਜਰਾਤ ਵਿੱਚ 7, ਚੰਡੀਗੜ੍ਹ ਵਿੱਚ 5, ਆਂਧਰਾ ਪ੍ਰਦੇਸ਼ ਵਿੱਚ 2, ਛੱਤੀਸਗੜ੍ਹ, ਪੱਛਮੀ ਬੰਗਾਲ, ਹਰਿਆਣਾ ਅਤੇ ਅੰਡੇਮਾਨ-ਨਿਕੋਬਾਰ ਵਿੱਚ 1-1 ਪਾਜੀਟਿਵ ਮਾਮਲਾ ਸਾਹਮਣੇ ਆਇਆ ਹੈ ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਹਾਲੇ ਕਮਿਊਨਿਟੀ ਪੱਧਰ ‘ਤੇ ਨਹੀਂ ਪਹੁੰਚਿਆ ਹੈ । ਇਸ ਬਾਰੇ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਨੂੰ ਇਸ ਲਾਕ ਡਾਊਨ ਦਾ ਸਹਿਯੋਗ ਦੇਣਾ ਹੋਵੇਗਾ, ਨਹੀਂ ਤਾਂ ਇਹ ਇਹ ਵਾਇਰਸ ਪੂਰੀ ਤਰਾਂ ਦੇਸ਼ ਵਿੱਚ ਫੈਲ ਜਾਵੇਗਾ ।

ਦੱਸ ਦੇਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ । ਸੋਮਵਾਰ ਨੂੰ ਰਾਜਧਾਨੀ ਵਿੱਚ ਕੋਰੋਨਾ ਦੇ 25 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ । ਇਸ ਦੇ ਨਾਲ ਹੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 97 ਹੋ ਗਈ ਹੈ । ਇਸ ਤੋਂ ਪਹਿਲਾਂ ਐਤਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 72 ਸੀ ।

Related posts

ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਦੌਰਾ

On Punjab

ਦੇਸ਼ ’ਚ ਏਕਤਾ ਤੇ ਵੰਨ-ਸੁਵੰਨਤਾ ਕਾਇਮ ਰੱਖਣੀ ਜ਼ਰੂਰੀ: ਐੱਨਐੱਨ ਵੋਹਰਾ

On Punjab

ਭਗਵੰਤ ਮਾਨ ਜੀ, ਪੰਜਾਬ ਸਿਆਂ ਨੂੰ ਤੇਰੇ ਤੋਂ ਬਹੁਤ ਉਮੀਦਾਂ ਨੇ 

On Punjab