38.3 F
New York, US
February 7, 2025
PreetNama
ਰਾਜਨੀਤੀ/Politics

Watch Video : ਖੇਤੀ ਭਵਨ ‘ਚ ਕੁਲਦੀਪ ਧਾਲੀਵਾਲ ਦੀ ਛਾਪੇਮਾਰੀ, ਬਹੁਗਿਣਤੀ ਅਫ਼ਸਰ ਤੇ ਮੁਲਾਜ਼ਮ ਸੀਟ ‘ਤੇ ਨਹੀਂ ਮਿਲੇ

 ਪੇਂਡੂ ਤੇ ਪੰਚਾਇਤ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ੁੱਕਰਵਾਰ ਨੂੰ ਮੋਹਾਲੀ ਦੇ ਖੇਤੀ ਭਵਨ ਵਿਖੇ ਦਫ਼ਤਰ ਦੀ ਕਾਰਜਸ਼ੈਲੀ ਅਤੇ ਮੁਲਾਜ਼ਮਾਂ ਦੀ ਹਾਜ਼ਰੀ ਬਾਰੇ ਜਾਂਚ-ਪੜਤਾਲ ਕੀਤੀ। ਇਸ ਦੌਰਾਨ ਇਕ ਅਧਿਕਾਰੀ ਆਪਣੀ ਸੀਟ ‘ਤੇ ਨਹੀਂ ਸੀ ਤੇ ਧਾਲੀਵਾਲ ਨੇ ਉਸ ਦਾ ਨਾਂ ਲਿਖ ਕੇ ਉਸ ਨੂੰ ਗ਼ੈਰ-ਹਾਜ਼ਰ ਮਾਰਕ ਕਰਨ ਦੀ ਹਦਾਇਤ ਦੇ ਦਿੱਤੀ। ਧਾਲੀਵਾਲ ਨੇ ਭਵਨ ਦੇ ਇਕੱਲੇ-ਇਕੱਲੇ ਕਮਰੇ ‘ਚ ਜਾ ਕੇ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ ਅਤੇ ਇਸ ਦੌਰਾਨ ਉਹ ਇਕ ਬ੍ਰਾਂਚ ਵਿਚ ਜਾ ਕੇ ਸੁਪਰਡੈਂਟ ਕੋਲੋਂ ਸਵਾਲ-ਜਵਾਬ ਕਰਦੇ ਹਨ। ਪਤਾ ਚੱਲਦਾ ਹੈ ਕਿ ਉਸ ਬ੍ਰਾਂਚ ਵਿਚ ਕੁੱਲ 13 ਮੁਲਾਜ਼ਮ ਹਨ ਜਿਨ੍ਹਾਂ ਵਿਚੋਂ 6 ਮੌਕੇ ‘ਤੇ ਮੌਜੂਦ ਨਹੀਂ ਸਨ।

ਪੁੱਛਣ ‘ਤੇ ਪਤਾ ਚੱਲਿਆ ਕਿ ਇਹ ਮੁਲਾਜ਼ਮ ਛੁੱਟੀ ‘ਤੇ ਹਨ ਤਾਂ ਉਸ ਨੇ ਅੱਗਿਓਂ ਕਿਹਾ ਕਿ ਇਨ੍ਹਾਂ ਦੀ ਛੁੱਟੀ ਕਿਸ ਨੇ ਮਨਜ਼ੂਰ ਕੀਤੀ ਹੈ, ਇਸ ਦੇ ਵੇਰਵੇ ਦਿੱਤੇ ਜਾਣ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਮੁਲਾਜ਼ਮ ਆਪਣੀ ਡਿਊਟੀ ਦੇ ਘੰਟੇ ਨਹੀਂ ਰਕਦੇ ਅਤੇ 5 ਵਜੇ ਦੀ ਤਾਂ 3 ਵਜੇ ਦਫ਼ਤਰ ਛੱਡ ਕੇ ਦੌੜ ਜਾਂਦੇ ਹਨ ਤੇ ਉਨ੍ਹਾਂ ਨੂੰ ਸੁਧਰਣ ਦਾ ਮੌਕਾ ਦਿੱਤਾ ਜਾ ਰਿਹਾ ਹੈ।

Related posts

ਪ੍ਰਧਾਨ ਮੰਤਰੀ ਮੋਰ ਨਾਲ ਮਸਰੂਫ, ਖੁਦ ਹੀ ਬਚਾਓ ਆਪਣੀ ਜਾਨ! ਰਾਹੁਲ ਦਾ ਅਮਰੀਕਾ ਤੋਂ ਨਿਸ਼ਾਨਾ

On Punjab

ਜੇਲ੍ਹ ’ਚ ਬੰਦ ਯੂਪੀ ਦੇ ਵਿਧਾਇਕ ਅੱਬਾਸ ਅੰਸਾਰੀ ਨੂੰ ਜਾਨ ਦਾ ਖ਼ਤਰਾ

On Punjab

ਵਿਰੋਧੀ ਧਿਰ ਦੇ ਲੀਡਰ ਬਗੈਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਕਈ ਬਿੱਲ ਪਾਸ

On Punjab