35.06 F
New York, US
December 12, 2024
PreetNama
ਫਿਲਮ-ਸੰਸਾਰ/Filmy

Web Series Tandav ਨੂੰ ਲੈ ਕੇ ਭੜਕਿਆ ਕੰਗਨਾ ਰਣੌਤ ਦਾ ਗੁੱਸਾ, ਕਿਹਾ ਕਿਸੇ ਹੋਰ ਧਰਮ ਦਾ ਮਜ਼ਾਕ ਉਡਾਉਣ ਦੀ ਹਿੰਮਤ ਨਹੀਂ

ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ ’ਚ ਬਣੀ ਵੈੱਬ ਸੀਰੀਜ਼ ਤਾਂਡਵ ਨੂੰ ਲੈ ਕੇ ਪੂਰੇ ਦੇਸ਼ ਦੇ ਲੋਕਾਂ ’ਚ ਗੱੁਸਾ ਹੈ। ਇਸ ਵੈੱਬ ਸੀਰੀਜ਼ ’ਤੇ ਹਿੰਦੂ ਭਾਵਨਾ ਨੂੰ ਠੇਸ ਪਹੰੁਚਾਉਣ ਦਾ ਦੋਸ਼ ਹੈ। ਅਜਿਹੇ ’ਚ ਤਾਂਡਵ ਬਣਾਉਣ ਵਾਲਿਆਂ ਖ਼ਿਲਾਫ਼ ਕਈ ਥਾਵਾਂ ’ਤੇ ਪੁਲਿਸ ਥਾਣਿਆਂ ’ਚ ਐੱਫਆਈਆਰ ਦਰਜ ਕੀਤੀ ਗਈ ਹੈ, ਨਾਲ ਹੀ ਵਿਰੋਧ ਵੀ ਜਾਰੀ ਹੈ। ਇਸ ਦੌਰਾਨ ਬਾਲੀਵੱੁਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਵੈੱਬ ਸੀਰੀਜ਼ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਕੰਗਨਾ ਬਾਲੀਵੱੁਡ ਦੀਆਂ ਉਨ੍ਹਾਂ ਅਦਾਕਾਰਾਂ ’ਚੋਂ ਇਕ ਹੈ, ਜੋ ਖੱੁਲ੍ਹ ਕੇ ਸਮਾਜਿਕ-ਰਾਜਨੀਤਕ ਮੱੁਦਿਆਂ ’ਤੇ ਸੋਸ਼ਲ ਮੀਡੀਆ ਜ਼ਰੀਏ ਬੋਲਦੀ ਰਹਿੰਦੀ ਹੈ। ਹੁਣ ਕੰਗਨਾ ਰਣੌਤ ਨੇ ਨਾ ਸਿਰਫ਼ ਵੈੱਬ ਸੀਰੀਜ਼ ਤਾਂਡਵ ਦੀ ਆਲੋਚਨਾ ਕੀਤੀ ਹੈ ਸਗੋਂ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੂੰ ਜਾਨ ਤੋਂ ਮਾਰਨ ਦੀ ਗੱਲ ਵੀ ਕਹਿ ਦਿੱਤੀ ਹੈ। ਇੰਨਾ ਹੀ ਨਹੀਂ ਕੰਗਨਾ ਨੇ ਇਹ ਵੀ ਕਿਹਾ ਹੈ ਕਿ ਅੱਲ੍ਹਾ ਦਾ ਮਜ਼ਾਕ ਉਡਾਉਣ ਦੀ ਹਿੰਮਤ ਨਹੀਂ ਹੈ।
ਦਰਅਸਲ ਭਾਜਪਾ ਨੇਤਾ ਕਪਿਲ ਸ਼ਰਮਾ ਨੇ ਟਵਿੱਟਰ ’ਤੇ ਤਾਂਡਵ ਵੈੱਬ ਸੀਰੀਜ਼ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਆਪਣੇ ਟਵੀਟ ’ਚ ਲਿਖਿਆ,‘ਅਲੀ ਅਬਾਸ ਜ਼ਫਰ ਜੀ ਕਦੇ ਆਪਣੇ ਮਜ਼੍ਹਬ ’ਤੇ ਫਿਲਮ ਬਣਾ ਕੇ ਮਾਫ਼ੀ ਮੰਗਿਓ। ਕਦੇ ਆਪਣੇ ਰੱਬ ਦਾ ਭੱਦਾ ਮਜ਼ਾਕ ਉਡਾ ਕੇ ਸ਼ਰਮਿੰਦਾ ਹੋਣਾ, ਤੁਹਾਡੇ ਦੋਸ਼ਾਂ ਦਾ ਹਿਸਾਬ ਭਾਰਤ ਦਾ ਕਾਨੂੰਨ ਕਰੇਗਾ। ਜ਼ਹਿਰੀਲਾ ਕੰਟੈਂਟ ਵਾਪਸ ਲਵੋ, ਤਾਂਡਵ ਨੂੰ ਹਟਾਉਣਾ ਹੀ ਹੋਵੇਗਾ।ਕਪਿਲ ਸ਼ਰਮਾ ਦੇ ਇਸ ਟਵੀਟ ਨੂੰ ਰੀਟਵੀਟ ਕਰਦਿਆਂ ਕੰਗਨਾ ਰਣੌਤ ਨੇ ਆਪਣੇ ਟਵੀਟ ’ਚ ਲਿਖਿਆ, ‘ਮਾਫ਼ੀ ਮੰਗਣ ਲਈ ਬਚੇਗਾ ਕਿੱਥੇ? ਇਹ ਸਿੱਧਾ ਗਲਾ ਕੱਟ ਦਿੰਦੇ ਹਨ, ਜਿਹਾਦੀ ਦੇਸ਼ ਫਤਵਾ ਦੇ ਦਿੰਦੇ ਹਨ, ਲਿਬਰੂ ਮੀਡੀਆ ਵਰਚੂਅਲ ਲਿੰਚਿੰਗ ਕਰਦਾ ਹੈ, ਤੈਨੂੰ ਨਾ ਸਿਰਫ਼ ਜਾਨ ਤੋਂ ਮਾਰ ਦਿੱਤਾ ਜਾਵੇਗਾ ਸਗੋਂ ਮੌਤ ਨੂੰ ਵੀ ਉਚਿਤ ਠਹਿਰਾਇਆ ਜਾਵੇਗਾ, ਬੋਲੋ ਅਲੀ ਅੱਬਾਸ ਜ਼ਫਰ ਹੈ ਹਿੰਮਤ ਅੱਲ੍ਹਾ ਦਾ ਮਜ਼ਾਕ ਉਡਾਉਣ ਦੀ?
माफ़ी माँगने केलिये बचेगा कहाँ? ये तो सीधा गला काट देते हैं, जिहादी देश फ़तवा निकाल देते हैं लिब्रु मीडिया वर्चूअल लिंचिंग कर देती है, तुम्हें ना सिर्फ़ जान से मार दिया जाएगा बल्कि उस मौत को भी जस्टिफ़ाई किया जाएगा, बोलो @aliabbaszafar है हिम्मत अल्लाह का मज़ाक़ उड़ाने की ? https://t.co/NYASyuVS2i

Related posts

ਸੂਰਿਆਵੰਸ਼ੀ’ ਦੇ ਸਟੰਟ ਹੋਏ ਵਾਇਰਲ, ਹੈਲੀਕਾਪਟਰ, ਵੇਖੋ ਕਾਰ ਤੇ ਬਾਈਕ ‘ਤੇ ਖ਼ਤਰਨਾਕ ਸਟੰਟ

On Punjab

Sunny Deol New Car : ਸੰਨੀ ਦਿਓਲ ਨੇ ਖਰੀਦੀ ਸਫੇਦ ਰੰਗ ਦੀ ਲੈਂਡ ਰੋਵਰ ਡਿਫੈਂਡਰ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ !

On Punjab

Ik Din (Full Song) Rajat Sahani

On Punjab