ਜਦੋਂ ਅਸੀਂ ਬੱਚੇ ਹੁੰਦੇ ਹਾਂ ਤਾਂ ਅਕਸਰ ਰੱਸੀ ਟੱਪਣ ਤੋਂ ਬਚਦੇ ਹਾਂ ਪਰ ਕੀ ਤੁਸੀਂ ਕਦੀ ਇਸ ਦੀ ਵਰਤੋਂ ਵਜ਼ਨ ਘਟਾਉਣ ਲਈ ਕੀਤੀ? ਜੇਕਰ ਨਹੀਂ ਤਾਂ ਇਹ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਰੱਸੀ ਟੱਪਣਾ ਕਾਰਡੀਓ ਐਕਸਰਸਾਈਜ਼ ਦਾ ਇਕ ਬਿਹਤਰੀਨ ਰੂਪ ਹੈ ਅਤੇ ਵਿਸ਼ਵ ਪੱਧਰੀ ਐਥਲੀਟ ਅਜਿਹਾ ਕਰਨ ਤੋਂ ਪਿੱਛੇ ਨਹੀਂ ਹੱਟਦੇ। ਰੱਸੀ ਟੱਪਣ ਨਾਲ ਪੇਟ ਅੰਦਰ ਰਹਿੰਦਾ ਹੈ, ਤੁਹਾਡੇ ਐਬਜ਼ ਮਜ਼ਬੂਤ ਹੁੰਦੇ ਹਨ, ਤੁਹਾਡੇ ਫੇਫੜਿਆਂ ਦੀ ਸਮਰੱਥਾ ਵਧਦੀ ਹੈ ਅਤੇ ਸਟੈਮਿਨਾ ਵੀ ਬਣਦਾ ਹੈ। ਇਹ ਇਕ ਫੁਲ ਬਾਡੀ ਵਰਕਆਉਟ ਹੈ ਅਤੇ ਘਟ ਸਮੇਂ ਅੰਦਰ ਵੱਧ ਕੈਲਰੀ ਬਰਨ ਕਰਨ ‘ਚ ਮਦਦਗਾਰ ਹੈ।
ਇਕ ਔਸਤ ਅਕਾਰ ਵਾਲਾ ਵਿਅਕਤੀ ਰੱਸੀ ਟੱਪ ਕੇ ਹਰੇਕ ਮਿੰਟ 10 ਤੋਂ ਜ਼ਿਆਦਾ ਕੈਲਰੀ ਬਰਨ ਕਰ ਸਕਦਾ ਹੈ। ਤੁਸੀਂ ਸਿਰਫ਼ ਇਸ ਜ਼ਰੀਏ ਹੀ ਇਕ ਵਧੀਆ ਬਾਡੀ ਸ਼ੇਪ ਪ੍ਰਾਪਤ ਕਰ ਸਕਦੇ ਹੋ। ਜ਼ਿਆਦਾ ਫਾਇਦਾ ਲੈਣ ਲਈ ਤੁਹਾਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਸੋਨਾਕਸ਼ੀ ਤੋਂ ਸੁਣੋ ਰੱਸੀ ਟੱਪਣ ਦੇ ਫਾਇਦੇ
ਆਪਣੀ ਅਗਲੀ ਫਿਲਮ ‘ਖਾਨਦਾਨੀ ਸ਼ਫਾਖਾਨਾ’ ਦੀ ਰਿਲੀਜ਼ ਦੀਆਂ ਤਿਆਰੀਆਂ ‘ਚ ਜੁਟੀ ਸੋਨਾਕਸ਼ੀ ਸਿਨਹਾ ਨੇ ਰੱਸੀ ਟੱਪਣ ਦੇ ਆਪਣੀ ਵੀਡੀਓ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇੰਸਟਾਗ੍ਰਾਮ ‘ਤੇ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ ਸਿਰਫ਼ 19 ਘੰਟਿਆਂ ‘ਚ 15 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਸੋਨਾ ਨੇ ਰੱਸੀ ਟੱਪਣ ਦੀ ਆਪਣੀ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਸੰਡੇ ਦੀ ਆਲਸੀ ਵਾਈਬ ਨੂੰ ਦੂਰ ਕਰ ਰਹੀ ਹਾਂ ਤੇ ਤੁਹਾਨੂੰ ਮੇਰਾ ਨਵਾਂ ਜਿਮ ਕਿਵੇਂ ਦਾ ਲੱਗਿਆ @ਬੈਡਬਾਇਸ਼ਾਹ?’