ਪੱਛਮੀ ਬੰਗਾਲ ਵਿਧਾਨ ਸਭਾ ਚੋਣ ਦੇ ਅਠਵੇਂ ਤੇ ਆਖਰੀ ਪਡ਼ਾਅ ਦੀ ਵੋਟਿੰਗ ਹੋ ਰਹੀ ਹੈ।ਵੋਟਿੰਗ ਦੀ ਪ੍ਰਕਿਰਿਆ ਖਤਮ ਹੋਣ ਨਾਲ ਹੀ ਸਭ ਦੀਆਂ ਨਜ਼ਰਾਂ ਐਗਜ਼ਿਟ ਪੋਲ ‘ਤੇ ਹੋਣਗੀਆਂ। ਚੋਣ ਕਮਿਸ਼ਨ ਨੇ ਸਾਫ-ਸਾਫ਼ ਕਹਿ ਦਿੱਤਾ ਹੈ ਕਿ ਵੋਟਿੰਗ ਖਤਮ ਹੁੰਦੇ ਹੀ ਐਗਜ਼ਿਟ ਪੋਲ ਦੇ ਅੰਕਡ਼ੇ ਜਾਰੀ ਨਹੀਂ ਕੀਤੇ ਜਾਣਗੇ। ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸ਼ਾਮ ਸਾਢੇ ਸੱਤ ਵਜੇ ਤੋਂ ਬਾਅਦ ਹੀ ਐਗਜ਼ਿਟ ਪੋਲ ਜਾਰੀ ਹੋਣਗੇ। ਕਮਿਸ਼ਨ ਨੇ ਸੂਬੇ ਦੀਆਂ 294 ਸੀਟਾਂ ‘ਤੇ ਅੱਠ ਪਡ਼ਾਆਂ ‘ਚ ਚੋਣ ਕਰਵਾਇਆ ਹੈ। ਸਾਰਿਆਂ ਨੂੰ ਦੋ ਮਈ ਦਾ ਇੰਤਜ਼ਾਰ ਹੈ। ਇਸ ਦਿਨ ਨਤੀਜੇ ਆਉਣਗੇ।
ਆਓ ਜਾਣਦੇ ਹਾਂ ਕਦੋਂ, ਕਿੱਥੇ ਤੇ ਕਿਵੇਂ ਦੇਖ ਸਕੋਗੇ ਐਗਜ਼ਿਟ ਪੋਲ
ਜ਼ਿਕਰਯੋਗ ਹੈ ਕਿ ਸਾਰੇ ਪਡ਼ਾਆਂ ਦੀ ਵੋਟਿੰਗ ਪੂਰੀ ਹੋਣ ਤੋਂ ਬਾਅਦ ਹੀ ਐਗਜ਼ਿਟ ਪੋਲ ਜਾਰੀ ਕੀਤੇ ਜਾਂਦੇ ਹਨ। ਇਸ ਲਈ ਬਕਾਇਦਾ ਸਰਵੇ ਏਜੰਸੀਆਂ ਵੱਖ-ਵੱਖ ਵਿਧਾਨ ਸਭਾ ਖੇਤਰ ‘ਚ ਵੋਟਿੰਗ ਤੋਂ ਬਾਅਦ ਵੋਟਰਾਂ ਨਾਲ ਗੱਲ ਕਰਦੀਆਂ ਹਨ। ਇਸ ਦੇ ਆਧਾਰ ‘ਤੇ ਇਸ ਅਨੁਮਾਨ ਲਾਇਆ ਜਾਂਦਾ ਹੈ ਕਿ ਕਿਹਡ਼ੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਹਾਲਾਂਕਿ ਹਰ ਵਾਰ ਐਗਜ਼ਿਟ ਪੋਲ ਸਹੀ ਸਾਬਤ ਨਹੀਂ ਹੁੰਦੇ।
ਸ਼ਾਮ ਸਾਢੇ ਸੱਤ ਵਜੇ ਤੋਂ ਬਾਅਦ ਜਾਰੀ ਹੋਣਗੇ ਐਗਜ਼ਿਟ ਪੋਲ
ਵੀਰਵਾਰ ਨੂੰ ਬੰਗਾਲ ‘ਚ ਅੱਠਵੇਂ ਤੇ ਆਖਰੀ ਪਡ਼ਾਅ ਦੀ ਵੋਟਿੰਗ ਦੀ ਪ੍ਰਕਿਰਿਆ ਸਮਾਪਤ ਹੋਣ ਤੋਂ ਬਾਅਦ ਸ਼ਾਮ ਸਾਢੇ ਸੱਤ ਵਜੇ ਐਗਜ਼ਿਟ ਪੋਲ ਜਾਰੀ ਹੋਣਗੇ। ਅੱਜ ਤਕ ਏਬੀਪੀ ਨਿਊਜ਼, ਰਿਪਬਲਿਕ ਭਾਰਤ, ਇੰਡੀਆ ਟੀਵੀ ਤੇ ਟਾਈਮਜ਼ ਨਾਓ ਸਣੇ ਹੋਰ ਟੀਵੀ ਚੈਨਲ ਜਾਰੀ ਕਰਨਗੇ। ਤੁਸੀਂ ਇਸ ਦੀ ਲਾਈਵ ਸਟ੍ਰੀਮਿੰਗ ਇਨ੍ਹਾਂ ਚੈਨਲਾਂ ਦੇ ਯੂਟਿਊਬ ਚੈਨਲ ‘ਤੇ ਵੀ ਦੇਖ ਸਕਦੇ ਹੋ। ਇਹ ਸਾਰੇ ਚੈਨਲ ਸਰਵੇ ਏਜੰਸੀ ਨਾਲ ਮਿਲ ਕੇ ਸਰਵੇ ਕਰਦੇ ਹਨ ਤੇ ਐਗਜ਼ਿਟ ਪੋਲ ਦੇ ਅੰਕਡ਼ੇ ਜਾਰੀ ਕਰਦੇ ਹਨ। ਧਿਆਨ ਰਹੇ ਕਿ ਐਗਜ਼ਿਟ ਪੋਲ ਕਦੀ ਵੀ ਵੋਟਿੰਗ ਦੌਰਾਨ ਜਾਂ ਪਹਿਲਾਂ ਜਾਰੀ ਨਹੀਂ ਹੁੰਦਾ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਵੋਟਰ ਪ੍ਰਭਾਵਿਤ ਹੋ ਸਕਦੇ ਹਨ ਜੋ ਜਨਪ੍ਰਤੀਨਿਧੀ ਕਾਨੂੰਨ 1951 ਧਾਰਾ 126ਏ ਖ਼ਿਲਾਫ਼ ਹੈ।