ਨਵੀਂ ਦਿੱਲੀ- WhatsApp ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੈਸੇਜਿੰਗ ਐਪ ਹੈ। ਅੱਜ ਦਫਤਰ ਅਤੇ ਰੋਜ਼ਾਨਾ ਦੇ ਕੰਮਾਂ ਲਈ ਵ੍ਹਟਸਐਪ ਤੋਂ ਬਿਨਾਂ ਇਕ ਦਿਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹੀ ਕਾਰਨ ਹੈ ਕਿ ਵ੍ਹਟਸਐਪ ਦੇ ਵੱਧ ਰਹੇ ਯੂਜ਼ਰਜ਼ ਦੇ ਨਾਲ-ਨਾਲ ਹੈਕਿੰਗ ਅਤੇ ਇਸ ਨਾਲ ਜੁੜੇ ਸਾਈਬਰ ਅਪਰਾਧਾਂ ਦੀਆਂ ਘਟਨਾਵਾਂ ਵੀ ਤੇਜ਼ੀ ਨਾਲ ਵਧ ਰਹੀਆਂ ਹਨ।ਹੈਕਰ ਕਈ ਤਰੀਕਿਆਂ ਨਾਲ ਵ੍ਹਟਸਐਪ ਖਾਤਿਆਂ ਤੋਂ ਯੂਜ਼ਰ ਦੀ ਨਿੱਜੀ ਡਿਟੇਲ ਚੋਰੀ ਕਰ ਰਹੇ ਹਨ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਜਾਣ ਸਕਦੇ ਹੋ ਕਿ ਵ੍ਹਟਸਐਪ ਅਕਾਊਂਟ ਹੈਕ ਹੋਇਆ ਹੈ ਜਾਂ ਨਹੀਂ।