37.26 F
New York, US
February 7, 2025
PreetNama
ਰਾਜਨੀਤੀ/Politics

Wheat Procurement in Punjab: ਕੋਰੋਨਾ ਮਹਾਮਾਰੀ ਕਣਕ ਦੀ ਖਰੀਦ ‘ਤੇ ਵੀ ਅਸਰ, ਪੰਜਾਬ ’ਚ ਐਤਕੀਂ ਲੇਟ ਹੋਵੇਗੀ ਖ਼ਰੀਦ

ਕੋਰੋਨਾਵਾਇਰਸ ਦਾ ਕਹਿਰ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਪੰਜਾਬ ਉਨ੍ਹਾਂ ਪੰਜ ਰਾਜਾਂ ਵਿੱਚ ਸ਼ਾਮਲ ਹੈਜਿੱਥੇ ਦੇਸ਼ ਵਿੱਚ ਸਭ ਤੋਂ ਵੱਧ ਪੌਜ਼ੇਟਿਵ ਮਰੀਜ਼ ਮਿਲ ਰਹੇ ਹਨ। ਇਹੋ ਕਾਰਨ ਹੈ ਕਿ ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਵੇਖਦਿਆਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਣਕ ਦੀ ਖ਼ਰੀਦ ਹੁਣ 10 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਸਰਕਾਰ ਕਣਕ ਦੀ ਖ਼ਰੀਦ ਲਈ ਕੋਰੋਨਾ ਅਨੁਸਾਰ ਪ੍ਰੋਟੋਕੋਲ ਜਾਰੀ ਕਰੇਗੀ ਤੇ ਫਿਰ ਹੀ ਕਿਸਾਨਾਂ ਤੋਂ ਕਣਕ ਦੀ ਖ਼ਰੀਦ ਕੀਤੀ ਜਾਵੇਗੀ। ਆਮ ਤੌਰ ਉੱਤੇ ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਜਾਂਦੀ ਹੈ।

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੁੰ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਵੇਖਦਿਆਂ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਵਿਦਿਅਕ ਅਦਾਰੇ 31 ਮਾਰਚ ਤੱਕ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਿਨੇਮਾ ਹਾੱਲ ਦੀ ਸਮਰੱਥਾ 50 ਫ਼ੀਸਦੀ ਕਰ ਦਿੱਤੀ ਹੈ। ਇਸ ਤੋਂ ਇਲਾਵਾ 11 ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫ਼ਿਊ ਜਾਰੀ ਰਹੇਗਾ। ਸਮਾਜਕ ਇਕੱਠਾਂ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ।

 

ਵਿਆਹ ਸਮਾਰੋਹ ’ਚ ਸਿਰਫ਼ 20 ਵਿਅਕਤੀਆਂ ਦਾ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਅੰਤਿਮ ਸਸਕਾਰ ਤੇ ਉਸ ਤੋਂ ਬਾਅਦ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਦੇ ਨਾਲ ਹੀ ਵਿਆਹਾਂ ਵਿੱਚ ਵੀ ਸਿਰਫ਼ 20 ਜਣਿਆਂ ਦੇ ਹੀ ਇਕੱਠੇ ਹੋਣ ਦੀ ਇਜਾਜ਼ਤ ਹੋਵੇਗੀ। ਸੂਬੇ ਵਿੱਚ ਰੋਜ਼ਾਨਾ ਘੱਟੋਘੱਟ 35,000 ਵਿਅਕਤੀਆਂ ਦੀ ਟੈਸਟਿੰਗ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਕਾਂਗਰਸ ਨੇ 31 ਮਾਰਚ ਤੱਕ ਕੋਈ ਵੀ ਸਿਆਸੀ ਰੈਲੀ ਨਾ ਕਰਨ ਦਾ ਐਲਾਨ ਕੀਤਾ ਹੈ ਤੇ ਸਾਰੇ ਸਿਆਸੀ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

 

ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੀ ਦੁਰਗਿਆਣਾ ਮੰਦਰ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਹਰਿਮੰਦਰ ਸਾਹਿਬਦੁਰਗਿਆਣਾ ਮੰਦਰ ਤੇ ਹੋਰ ਧਾਰਮਿਕ ਸਥਾਨਾਂ ਉੱਤੇ ਦਰਸ਼ਨਾਂ ਲਈ ਆ ਰਹੇ ਲੋਕਾਂ ਨੂੰ ਮਾਸਕ ਪਹਿਨਣ ਲਈ ਪ੍ਰੇਰਿਤ ਕਰਨ।

Related posts

Punjab Election 2022 : ਇੰਟਰਨੈੱਟ ਮੀਡੀਆ ‘ਤੇ ਸੁਖਬੀਰ, ਮਾਨ, ਸਿੱਧੂ ਤੇ ਕੈਪਟਨ ‘ਚ ਘਮਸਾਨ, ਸਭ ਤੋਂ ਜ਼ਿਆਦਾ ਫਾਲੋਅਰਜ਼ ਸੁਖਬੀਰ ਬਾਦਲ ਕੋਲ

On Punjab

ਅਦਾਕਾਰਾ ਦੇ ਜਿਨਸੀ ਸ਼ੋਸ਼ਣ ਸਬੰਧੀ ਮਾਮਲੇ ’ਚ ਐਸ.ਆਈ.ਟੀ ਵੱਲੋਂ ਕਾਰੋਬਾਰੀ ਗ੍ਰਿਫ਼ਤਾਰ

On Punjab

ਸਾਬਕਾ CM ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਰੂਪਨਗਰ ‘ਚ ਵੰਡੇ ਗਰਾਂਟਾਂ ਦੇ ਗੱਫੇ, ਹੁਣ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਕਮੇਟੀ ਕਰੇਗੀ ਰਿਕਾਰਡ ਦੀ ਜਾਂਚ

On Punjab