ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਇੱਕ ਬਿਆਨ ਕਰਕੇ ਪੂਰੀ ਦੁਨੀਆ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਸਵਾਲ ਹੈ ਬਲੋਚਿਸਤਾਨ ਦੀ ਰਹਿਣ ਵਾਲੀ ਕਰੀਮਾ ਬਲੋਚ ਦੇ ਕਤਲ ਨਾਲ ਜੁੜਿਆ ਹੋਇਆ ਹੈ। ਕੁਝ ਲੋਕ ਟਰੂਡੋ ਨੂੰ ਸਵਾਲ ਪੁੱਛ ਰਹੇ ਹਨ ਕਿ ਆਖ਼ਰ ਪੀਐਮ ਨੇ ਕਰੀਮਾ ਬਲੋਚ ਦੇ ਕਤਲ ਉੱਤੇ ਚੁੱਪ ਕਿਉਂ ਹਨ।
ਕਰੀਮਾ ਦਾ ਕਤਲ ਕਿਸਨੇ ਕੀਤਾ, ਇਸ ਮਾਮਲੇ ਦੀ ਜਾਂਚ ਕਿੱਥੇ ਤੱਕ ਪਹੁੰਚੀ, ਇਸ ਸਭ ਬਾਰੇ ਟਰੂਡੋ ਨੇ ਕਦੇ ਵੀ ਕੁਝ ਨਹੀਂ ਬੋਲਿਆ, ਜਦੋਂ ਕਿ ਖਾਲਿਸਤਾਨੀ ਸਮਰਥਕ ਨਿੱਝਰ ਦੇ ਕਤਲ ਦੇ ਤਿੰਨ ਮਹੀਨੇ ਬਾਅਦ ਪ੍ਰਧਾਨ ਮੰਤਰੀ ਨੇ ਇਸ ਪਿੱਛੇ ਭਾਰਤ ਦਾ ਹੱਥ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਸੋਮਵਾਰ ਨੂੰ ਸੰਸਦ ਵਿੱਚ ਇਸ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਦੇ ਚੋਟੀ ਦੇ ਡਿਪਲੋਮੈਟ ਨੂੰ ਵੀ ਕੱਢ ਦਿੱਤਾ ਗਿਆ ਹੈ।
37 ਸਾਲਾ ਦੀ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਕਰੀਮਾ ਬਲੋਚ ਪਾਕਿਸਤਾਨ ਦੇ ਬਲੋਚਿਸਤਾਨ ਦੇ ਰਹਿਣ ਵਾਲੀ ਸੀ ਤੇ ਬਲੋਚਿਸਤਾਨ ਦੀ ਆਜ਼ਾਦੀ ਲਈ ਆਵਾਜ਼ ਚੁੱਕ ਰਹੀ ਸੀ। ਇਸ ਵਜ੍ਹਾ ਕਰਕੇ ਉਹ ਕੈਨੇਡਾ ਵਿੱਚ ਰਹਿ ਰਹੀ ਸੀ ਪਰ ਦਸਬੰਰ 2020 ਵਿੱਚ ਕਰੀਮਾ ਦਾ ਕਤਲ ਕਰਕੇ ਉਸ ਨੂੰ ਲਾਸ਼ ਨੂੰ ਟੋਰਾਂਟੋ ਦੀ ਇੱਕ ਨਦੀ ਕਿਨਾਰੇ ਸੁੱਟ ਦਿੱਤਾ ਸੀ। ਉਸ ਦੇ ਕਤਲ ਦੀ ਗੁੱਥੀ ਅਜੇ ਤੱਕ ਸੁਲਝੀ ਨਹੀਂ ਹੈ। ਕਰੀਮਾ ਨੇ 2016 ਵਿੱਚ ਕੈਨੇਡਾ ਵਿੱਚ ਰਹਿਣਾ ਸ਼ੁਰੂ ਕੀਤਾ ਸੀ। ਮੌਤੇ ਤੋਂ ਕੁਝ ਪਹਿਲਾਂ ਉਹ ਸ਼ੱਕੀ ਹਲਾਤਾਂ ਵਿੱਚ ਲਾਪਤਾ ਹੋ ਗਈ ਸੀ।
ਕਰੀਮਾ ਦੇ ਪਤੀ ਹੈਦਰ ਨੇ ਟੋਰਾਂਟੋ ਪੁਲਿਸ ਨੂੰ ਦੱਸਿਆ ਸੀ ਕਿ ਉਹ ਖੁਦਕੁਸ਼ੀ ਨਹੀਂ ਕਰ ਸਕਦੀ। ਉਸ ਨੇ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਪਾਕਿਸਤਾਨੀ ਫੌਜ ‘ਤੇ ਸ਼ੱਕ ਜ਼ਾਹਰ ਕੀਤਾ ਸੀ। ਉਦੋਂ ਉਸ ਦੇ ਪਤੀ ਨੇ ਕਿਹਾ ਸੀ ਕਿ ਕਰੀਮਾ ਨੂੰ ਪਾਕਿਸਤਾਨੀ ਫੌਜ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਉਸਦਾ ਪਿੱਛਾ ਕੀਤਾ ਗਿਆ। ਪਰਿਵਾਰ ਵੱਲੋਂ ਪਾਕਿਸਤਾਨ ‘ਤੇ ਸ਼ੱਕ ਪ੍ਰਗਟਾਉਣ ਦੇ ਬਾਵਜੂਦ ਪੀਐਮ ਟਰੂਡੋ ਨੇ ਅੱਜ ਤੱਕ ਇਸ ਮੁੱਦੇ ‘ਤੇ ਕੁਝ ਨਹੀਂ ਕਿਹਾ।
ਜ਼ਿਕਰ ਕਰ ਦਈਏ ਕਿ ਕਰੀਮਾ ਬਲੋਚਿਸਤਾਨ ਦੀ ਆਜ਼ਾਦੀ ਲਈ ਬਹੁਤ ਸਰਗਰਮ ਸੀ। ਉਹ ਬਲੋਚ ਸਟੂਡੈਂਟਸ ਆਰਗੇਨਾਈਜੇਸ਼ਨ (ਬੀਐਸਓ-ਆਜ਼ਾਦ) ਦੀ ਪਹਿਲੀ ਪ੍ਰਧਾਨ ਸੀ। ਉਸਨੇ ਅੰਤਰਰਾਸ਼ਟਰੀ ਮੰਚਾਂ ‘ਤੇ ਪਾਕਿਸਤਾਨੀ ਫੌਜ ਦੇ ਅੱਤਿਆਚਾਰਾਂ ਨੂੰ ਲਗਾਤਾਰ ਉਠਾਇਆ। ਕਰੀਮਾ ਨੂੰ ਬੀਬੀਸੀ ਦੁਆਰਾ ਸਾਲ 2016 ਦੀਆਂ 100 ਸਭ ਤੋਂ ਪ੍ਰੇਰਣਾਦਾਇਕ ਅਤੇ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।