47.34 F
New York, US
November 21, 2024
PreetNama
ਸਮਾਜ/Social

WHO ਦਾ ਦਾਅਵਾ: ਵੈਕਸੀਨ ਲਈ 100 ਬਿਲੀਅਨ ਡਾਲਰ ਦੀ ਲੋੜ, ਅਜੇ 10 ਫੀਸਦ ਵੀ ਇਕੱਠੇ ਨਹੀਂ ਹੋਏ

ਵਿਸ਼ਵ ਸਿਹਤ ਸੰਗਠਨ ਨੂੰ ਕੋਰੋਨਾ ਖ਼ਿਲਾਫ਼ ਨਜਿੱਠਣ ਲਈ ਆਰਥਿਕ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। WHO ਨੇ ਦੁਨੀਆਂ ਭਰ ‘ਚ ਵੈਕਸੀਨ ਪਹੁੰਚਾਉਣ ਲਈ 100 ਬਿਲੀਅਨ ਅਮਰੀਕੀ ਡਾਲਰ ਦੀ ਲੋੜ ਦੱਸੀ ਹੈ ਜਿਸ ਨਾਲ ਕੋਰੋਨਾ ਵੈਕਸੀਨ ਦੇ ਵਿਕਾਸ ਤੇ ਨਿਰਮਾਣ ‘ਚ ਤੇਜ਼ੀ ਦੇ ਨਾਲ ਸਾਰਿਆਂ ਤਕ ਪਹੁੰਚ ਯਕੀਨੀ ਬਣਾਈ ਜਾ ਸਕੇ।

WHO ਨੇ ਅੰਦਾਜ਼ਾ ਲਾਇਆ ਕਿ ਲੋੜ ਦਾ ਸਿਰਫ 10 ਫੀਸਦ ਵੀ ਅਜੇ ਤਕ ਪੂਰਾ ਨਹੀਂ ਹੋਇਆ। ਇਕ ਪ੍ਰੈੱਸ ਕਾਨਫਰੰਸ ‘ਚ WHO ਮੁਖੀ ਟੇਡ੍ਰੋਸ ਅਧਨੋਮ ਨੇ ਦੱਸਿਆ ਕਿ ਪੈਸੇ ਇਕੱਠੇ ਕਰਨ ਦਾ ਕੰਮ ਤਸੱਲੀਬਖ਼ਸ਼ ਨਹੀਂ ਹੋਇਆ। ਅਪ੍ਰੈਲ ‘ਚ WHO ਨੇ Access to Covid-19 Tools (ACT) Accelerator ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਜਿਸ ਦਾ ਮਕਸਦ ਟੈਸਟ ਦੀ ਪਹੁੰਚ, ਇਲਾਜ, ਵੈਕਸੀਨ ਦੇ ਵਿਕਾਸ ਤੇ ਉਤਪਾਦਨ ਨੂੰ ਤੇਜ਼ ਕਰਨਾ ਸੀ।

ਉਨ੍ਹਾਂ ਸਹਿਯੋਗ ਕਰਨ ਵਾਲੇ ਦੇਸ਼ਾਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਦੱਸਿਆ ਕਿ ਫਿਲਹਾਲ ਟੀਚੇ ਦੀ ਪੂਰਤੀ ਲਈ WHO ਲੋੜੀਂਦੀ ਰਕਮ ਦਾ 10 ਫੀਸਦ ਹਾਸਲ ਕਰਨ ਦੇ ਕਰੀਬ ਹੈ। ਉਨ੍ਹਾਂ ਸਿਰਫ ਵੈਕਸੀਨ ਲਈ ਕਰੀਬ 100 ਬਿਲੀਅਨ ਡਾਲਰ ਦੀ ਲੋੜ ‘ਤੇ ਜ਼ੋਰ ਦਿੱਤਾ। WHO ਮੁਖੀ ਨੇ ਕਿਹਾ ਇਹ ਬਹੁਤ ਵੱਡੀ ਰਕਮ ਹੋ ਸਕਦੀ ਹੈ ਪਰ 10 ਟ੍ਰਿਲੀਅਨ ਡਾਲਰ ਦੇ ਮੁਕਾਬਲੇ ਛੋਟੀ ਰਕਮ ਹੋਵੇਗੀ।

ਉਨ੍ਹਾਂ G20 ਦੇਸ਼ਾਂ ਦੇ ਕੋਰੋਨਾ ਮਹਾਮਾਰੀ ਤੋਂ ਪੈਦਾ ਹੋਈ ਸਥਿਤੀ ਦਾ ਸਾਹਮਣਾ ਕਰਨ ‘ਚ ਰਾਹਤ ਪੈਕੇਜ ਦਾ ਹਵਾਲਾ ਦਿੱਤਾ।

Related posts

Pakistan : Imran Khan ਦਾ ਦਾਅਵਾ – ਉਨ੍ਹਾਂ ਨੂੰ ਮਾਰਨ ਦੀ ਰਚੀ ਜਾ ਰਹੀ ਹੈ ਸਾਜ਼ਿਸ਼, ਅਦਾਲਤ ‘ਚ Virtually ਸ਼ਾਮਲ ਹੋਣ ਦੀ ਮੰਗੀ ਇਜਾਜ਼ਤ

On Punjab

ਧਨਤੇਰਸ ‘ਤੇ ਜਾਣੋ ਸੋਨੇ ਤੇ ਚਾਂਦੀ ਦੀ ਕੀਮਤ …

On Punjab

ਹੋ ਜਾਏ ਪੁਤ ਬਰਾਬਰ ਦਾ ਜਦ

Pritpal Kaur