42.64 F
New York, US
February 4, 2025
PreetNama
ਸਮਾਜ/Social

WHO ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਿਆ

WHO Declares Corona Pandemic ਵਿਸ਼ਵ ਸਿਹਤ ਸੰਗਠਨ (World Health Organisation) ਨੇ ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ। WHO ਦੇ ਮੁਖੀ ਟੈਡ੍ਰਾਸ ਐਡਨਾਮ ਗੈਬਰੇਯੇਸਸ ਨੇ ਜਨੇਵਾ ‘ਚ ਬੁੱਧਵਾਰ ਨੂੰ ਕਿਹਾ ਕਿ COVID-19 ਨੂੰ ਮਾਹਮਾਰੀ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਦੇ ਤੇਜ਼ੀ ਨਾਲ ਫੈਲਣ ਅਤੇ ਇਸ ਨੂੰ ਕਾਬੂ ਕਰਨ ਨੂੰ ਲੈ ਕੇ ਅਸਫਲਤਾ ‘ਤੇ ਡੂੰਘੀ ਚਿੰਤਾ ਪ੍ਰਗਟਾਈ।

ਗੈਬਰੇਯੇਸਸ ਨੇ ਕਿਹਾ ਕਿ ਸਿਰਫ਼ ਦੋ ਹਫ਼ਤਿਆਂ ‘ਚ ਹੀ ਚੀਨ ਤੋਂ ਬਾਹਰ ਇਸ ਵਾਇਰ ਦੀ ਇਨਫੈਕਸ਼ਨ ‘ਚ 13 ਗੁਣਾ ਵਾਧਾ ਹੋਇਆ ਹੈ। ਬੀਬੀਸੀ ਦੀ ਰਿਪੋਰਟ ਅਨੁਸਾਰ, ਉਨ੍ਹਾਂ ਸਪੱਸ਼ਟ ਕੀਤਾ ਕਿ ਮਹਾਮਾਰੀ ਦੇ ਰੂਪ ‘ਚ ਜਾਂ ਦੁਨੀਆ ਦੇ ਦੂਜੇ ਦੇਸ਼ਾਂ ‘ਚ ਤੇਜ਼ੀ ਨਾਲ ਫੈਲ ਰਹੀ ਬਿਮਾਰੀ ਦੇ ਰੂਪ ‘ਚ ਦਰਸਾਉਣ ਦਾ ਭਾਵ ਇਹ ਨਹੀਂ ਕਿ WHO ਆਪਣੀ ਸਲਾਹ ਬਦਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਦੇਸ਼ਾਂ ਨੂੰ ਇਸ ਵਾਇਰਸ ਨਾਲ ਲੜਨ ਲਈ ਤੁਰੰਤ ਅਤੇ ਹਮਲਾਵਰ ਕਦਮ ਚੁੱਕੇ ਜਾਣ ਦੀ ਲੋੜ ਹੈ।

WHO ਦੇ ਮੁਖੀ ਨੇ ਕਿਹਾ ਕਿ ਕਈ ਦੇਸ਼ਾਂ ਨੇ ਇਹ ਦਿਖਾ ਦਿੱਤਾ ਹੈ ਕਿ ਇਸ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਾਇਰਸ ਨਾਲ ਜੂਝ ਰਹੇ ਕਈ ਦੇਸ਼ਾਂ ਲਈ ਇਹ ਚੁਣੌਤੀ ਨਹੀਂ ਹੈ ਕਿ ਕੀ ਉਹ ਅਜਿਹਾ ਕਰ ਸਕਦੇ ਹਨ। ਚੁਣੌਤੀ ਇਹ ਹੈ ਕਿ ਕੀ ਉਹ ਕਰਨਗੇ।ਵਰਨਯੋਗ ਹੈ ਕਿ ਡਬਲਿਊਐੱਚਓ ਨੇ ਬੀਤੇ ਦਿਨੀਂ ਇਸ ਵਾਇਰਸ ਦੇ ਪ੍ਰਭਾਵ ਨੂੰ ਲੈ ਕੇ ਜੋਖ਼ਮ ਵਧਾਉਂਦੇ ਹੋਏ ਕੌਮਾਂਤਰੀ ਪੱਧਰ ‘ਤੇ ਬੇਹੱਦ ਉੱਚ ਪੱਧਰ ‘ਤੇ ਕਰ ਦਿੱਤਾ ਸੀ। ਹੁਣ ਉਸ ਨੂੰ ਇਸ ਮਹਾਮਾਰੀ ਐਲਾਨ ਕਰ ਕੇ ਵਿਸ਼ਵ ਭਾਈਚਾਰੇ ਨੂੰ ਸੁਚੇਤ ਕਰ ਦਿੱਤਾ ਹੈ।

Related posts

Sidhu Moosewala Murder Case ‘ਚ ਪੰਜਾਬੀ ਗਾਇਕਾ ਦੀ ਐਂਟਰੀ, ਪੜ੍ਹੋ ਕੌਣ ਹੈ ਅਫ਼ਸਾਨਾ ਖਾਨ; ਕੀ ਰਿਹਾ ਰਿਸ਼ਤਾ

On Punjab

ਤਿਲੰਗਾਨਾ ਵਿੱਚ ਪਤਨੀ ਦਾ ਕਤਲ ਕਰ ਕੇ ਅੰਗਾਂ ਨੂੰ ਕੁੱਕਰ ’ਚ ਉਬਾਲਿਆ

On Punjab

ਰਾਮਦੇਵ ਦੇ ਸ਼ਰਬਤ ਦੀ ਖੁੱਲ੍ਹੀ ਪੋਲ, ਹੁਣ ਮੁਕੱਦਮੇ ਦੀ ਤਲਵਾਰ

On Punjab