WHO warns against coronavirus: ਜੇ ਤੁਹਾਨੂੰ ਕੋਰੋਨਾ ਦੀ ਇਨਫੈਕਸ਼ਨ ਹੋਈ ਹੈ ਅਤੇ ਤੁਸੀਂ ਠੀਕ ਹੋ ਗਏ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਹੁਣ ਬਚਾਅ ਦੀ ਲੋੜ ਨਹੀਂ ਹੈ । ਕੋਰੋਨਾ ਦੀ ਲਾਗ ਵੀ ਇਕ ਤੋਂ ਵੱਧ ਵਾਰ ਹੋ ਸਕਦੀ ਹੈ । ਇਸ ਸਬੰਧੀ ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਨਾਲ ਮਾਰੇ ਗਏ ਲੋਕਾਂ ਲਈ ਇਮਿਊਨਿਟੀ ਪਾਸਪੋਰਟ ਜਾਂ ਰਿਸਕ ਫ੍ਰੀ ਸਰਟੀਫਿਕੇਟ ਜਾਰੀ ਕਰਨ ਦਾ ਵਿਰੋਧ ਕਰਦੇ ਹੋਏ ਚੇਤਾਵਨੀ ਦਿੱਤੀ ਹੈ । ਇਸ ਸਬੰਧੀ WHO ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ । ਜਿਸ ਵਿੱਚ WHO ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਜਿਹੜੇ ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਦੇ ਸਰੀਰ ਵਿੱਚ ਐਂਟੀਬਾਡੀਜ਼ ਹੈ ਤਾਂ ਦੂਜੀ ਵਾਰ ਇਨਫੈਕਸ਼ਨ ਨਹੀਂ ਹੋਵੇਗਾ ।
ਦਰਅਸਲ, WHO ਵੱਲੋਂ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੁਝ ਸਰਕਾਰਾਂ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਵਿੱਚ ਕੋਰੋਨਾ ਵਾਇਰਸ ਦਾ ਐਂਟੀਬਾਡੀਜ਼ ਹੈ ਉਨ੍ਹਾਂ ਨੇ ਇਮਿਊਨਿਟੀ ਪਾਸਪੋਰਟ ਜਾਂ ਰਿਸਕ ਫ੍ਰੀ ਸਰਟੀਫਿਕੇਟ ਦਿੱਤਾ ਜਾ ਸਕਦਾ ਹੈ । ਇਹ ਉਨ੍ਹਾਂ ਨੂੰ ਯਾਤਰਾ ਕਰਨ ਜਾਂ ਕੰਮ ਉੱਤੇ ਵਾਪਸ ਜਾਣ ਦੀ ਆਗਿਆ ਦਿੰਦਾ ਹੈ ।
ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਜੇ ਅਜਿਹੇ ਸਰਟੀਫਿਕੇਟ ਵਾਲੇ ਲੋਕ ਜਨਤਕ ਸਿਹਤ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਬਿਮਾਰੀ ਮੁੜ ਹੋਣ ਦਾ ਖ਼ਤਰਾ ਹੋ ਸਕਦਾ ਹੈ । WHO ਨੇ ਕਿਹਾ ਕਿ ਬਹੁਤ ਸਾਰੇ ਦੇਸ਼ ਐਂਟੀਬਾਡੀਜ਼ ਦੀ ਜਾਂਚ ਕਰ ਰਹੇ ਹਨ ।
ਦੱਸ ਦੇਈਏ ਕਿ ਹਾਲ ਹੀ ਵਿੱਚ ਦੱਖਣੀ ਕੋਰੀਆ ਵਿੱਚ 100 ਤੋਂ ਵੱਧ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਠੀਕ ਹੋਣ ਤੋਂ ਬਾਅਦ ਲੋਕਾਂ ਵਿੱਚ ਕੋਰੋਨਾ ਲਾਗ ਲੱਗਿਆ ਸੀ । ਹਾਲਾਂਕਿ, ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਉਨ੍ਹਾਂ ਦੇ ਸਰੀਰ ਵਿੱਚ ਕੋਰੋਨਾ ਵਾਇਰਸ ਦੁਬਾਰਾ ਸਰਗਰਮ ਹੋਇਆ ਹੈ ਜਾਂ ਉਹ ਫਿਰ ਪੀੜਤ ਹੋ ਗਏ ਹਨ ।