PreetNama
ਖਾਸ-ਖਬਰਾਂ/Important News

WHO on Coronavirus: ਤੁਹਾਡੇ ਆਲੇ-ਦੁਆਲੇ ਹਰ 10ਵੇਂ ਬੰਦੇ ਨੂੰ ਕੋਰੋਨਾ, WHO ਨੇ ਮੁੜ ਕੀਤਾ ਵੱਡਾ ਦਾਅਵਾ

ਨਵੀਂ ਦਿੱਲੀ: ਲਗਪਗ ਪੂਰੀ ਦੁਨੀਆ ਕੋਵਿਡ-19 ਨਾਲ ਲੜਾਈ ਲੜ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਹਰ ਰੋਜ਼ ਕੋਰੋਨਾ ਫੈਲਣ ਦੀਆਂ ਸਥਿਤੀਆਂ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਜਾ ਰਹੇ ਹਨ। ਹੁਣ ਇਹ WHO ਵੱਲੋਂ ਕਿਹਾ ਗਿਆ ਹੈ ਕਿ ਕੋਵਿਡ-19 ਮੌਜੂਦਾ ਗਿਣਤੀ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸੋਮਵਾਰ ਨੂੰ ਡਬਲਿਊਐਚਓ ਦੇ ਐਮਰਜੈਂਸੀ ਸਿਹਤ ਦੇਖਭਾਲ ਦੇ ਮੁਖੀ, ਡਾਕਟਰ ਮਾਈਕਲ ਰਿਆਨ ਨੇ ਕਿਹਾ ਕਿ ਉਨ੍ਹਾਂ ਦੇ ਅਨੁਮਾਨਾਂ ਮੁਤਾਬਕ, ਦੁਨੀਆ ਦਾ ਹਰ 10ਵਾਂ ਵਿਅਕਤੀ ਕੋਰੋਨਾਵਾਇਰਸ ਨਾਲ ਪੀੜਤ ਹੋ ਚੁੱਕਿਆ ਹੈ।

ਡਾ. ਰਿਆਨ ਨੇ ਇਹ ਦਾਅਵਾ ਉਦੋਂ ਕੀਤਾ ਜਦੋਂ ਉਹ ਕੋਰੋਨਾ ਮਹਾਂਮਾਰੀ ਬਾਰੇ ਸਥਾਪਤ ਕੀਤੇ ਗਏ ਵਿਸ਼ਵ ਸਿਹਤ ਸੰਗਠਨ ਦੇ 34 ਮੈਂਬਰੀ ਕਾਰਜਕਾਰੀ ਬੋਰਡ ਨੂੰ ਸੰਬੋਧਨ ਕਰ ਰਹੇ ਸੀ। ਇਹ ਧਿਆਨ ਦੇਣ ਯੋਗ ਹੈ ਕਿ ਦੁਨੀਆ ਦੀ ਆਬਾਦੀ 7.6 ਅਰਬ ਦੇ ਨੇੜੇ ਹੈ, ਇਸ ਲਈ ਡਾ. ਰਿਆਨ ਦੇ ਅਨੁਮਾਨਾਂ ਮੁਤਾਬਕ, ਹੁਣ ਤੱਕ ਵਿਸ਼ਵ ਵਿੱਚ 76 ਕਰੋੜ ਲੋਕਾਂ ਨੂੰ ਕੋਰੋਨਾ ਦੀ ਚਪੇਟ ‘ਚ ਆ ਚੁੱਕੇ ਹਨ, ਜਦੋਂਕਿ ਪੀੜਤਾਂ ਦਾ ਮੌਜੂਦਾ ਅੰਕੜਾ 3.5 ਕਰੋੜ ਹੈ।

ਡਾ: ਰਿਆਨ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਕਿਉਂਕਿ ਮਹਾਂਮਾਰੀ ਘੱਟ ਨਹੀਂ ਹੋ ਰਹੀ ਹੈ, ਇਸ ਕਾਰਨ ਵਿਸ਼ਵ ਹੁਣ ਪਹਿਲਾਂ ਨਾਲੋਂ ਵਧੇਰੇ ਸੰਕਟ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਵਰਤਦਿਆਂ ਇਸ ਮਹਾਮਾਰੀ ਤੋਂ ਜੰਗ ਜਿੱਤੀ ਜਾ ਸਕਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਸਮਾਜਿਕ ਦੂਰੀਆਂ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਜਾਨਾਂ ਬਚਾਈਆਂ ਜਾ ਸਕਣ।

Related posts

ਨਿਊਯਾਰਕ ਦੀ ਗਵਰਨਰ ਨੇ ਕੀਤਾ ਐਮਰਜੈਂਸੀ ਦਾ ਐਲਾਨ

On Punjab

ਜੇਲ੍ਹ ’ਚ ਇਮਰਾਨ ਨੂੰ ਦਿੱਤਾ ਜਾ ਰਿਹੈ ਮਾੜਾ ਖਾਣਾ: ਪੀਟੀਆਈ

On Punjab

ਕੈਲੀਫੋਰਨੀਆ ਦੇ ਜੰਗਲਾਂ ’ਚ ਲੱਗੀ ਅੱਗ, ਹਜ਼ਾਰਾਂ ਲੋਕ ਘਰ ਛੱਡਣ ਲਈ ਹੋਏ ਮਜ਼ਬੂਰ

On Punjab