ਕੈਲੀਫੋਰਨੀਆਂ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗੀ ਹੈ। ਹੁਣ ਤਕ 197,487 ਏਕੜ ਖੇਤਰ ‘ਚ ਫੈਲੇ ਵਣ ਤੇ ਪੌਦਿਆਂ ਦੀ ਲਕੜੀ ਨੂੰ ਅੱਗ ਨੇ ਸਾੜ ਕੇ ਸੁਆਹ ਕਰ ਦਿੱਤਾ ਹੈ। 22 ਫੀਸਦੀ ਜੰਗਲ ਦੀ ਅੱਗ ਨੂੰ ਕਾਬੂ ਕਰ ਲਿਆ ਹੈ ਇਸ ਤੋਂ ਬਾਅਦ ਵੀ 10,000 ਤੋਂ ਜ਼ਿਆਦਾ ਘਰਾਂ ਨੂੰ ਖਤਰਾ ਬਣਿਆ ਹੋਇਆ ਹੈ। ਨਿਊਜ ਏਜੰਸੀ ਸਿਨਹੂਆ ਨੇ ਮੰਗਲਵਾਰ ਨੂੰ ਦੱਸਿਆ ਕਿ ਡਿਕਸੀ ਫਾਇਰ ਜੋ ਮੌਜੂਦਾ ਸਮੇਂ ‘ਚ ਕੈਲੀਫੋਰਨੀਆ ‘ਚ ਸਭ ਤੋਂ ਵੱਡੀ ਅੱਗ ਦੀ ਘਟਨਾ ਹੈ। ਛੋਟੀ ਫਲਾਈ ਫਾਇਰ ਨਾਲ ਮਿਲਣ ਤੋਂ ਬਾਅਦ ਇਹ ਅੱਗ ਹੋਰ ਵਧਦੀ ਜਾ ਰਹੀ ਹੈ। ਅੱਗ ਨੇ ਘੱਟ ਤੋਂ ਘੱਟ 16 ਘਰਾਂ ਤੇ ਹੋਰ ਇਮਾਰਤਾਂ ਨੂੰ ਵੀ ਨਸ਼ਟ ਕਰ ਦਿੱਤਾ ਹੈ। ਕੈਲੀਫੋਰਨੀਆ ਦੇ ਇਤਿਹਾਸ ‘ਚ ਇਹ 15ਵੀਂ ਸਭ ਤੋਂ ਵੱਡੀ ਜੰਗਲ ਦੀ ਅੱਗ ਹੈ। ਇਸ ਸਾਲ ਸੂਬੇ ‘ਚ ਇਹ ਦੂਜੀ ਵਾਰ ਅੱਗ ਲੱਗੀ ਹੈ। 22 ਜੁਲਾਈ ਨੂੰ ਜਦੋਂ ਇਹ 100,000 ਏਕੜ ਤੋਂ ਜ਼ਿਆਦਾ ਹਿੱਸੇ ‘ਚ ਲੱਗੀ ਸੀ ਉਦੋਂ ਇਸ ਨੂੰ ਮੈਗਾਫਾਇਰ ਦਾ ਦਰਜਾ ਦਿੱਤਾ ਗਿਆ ਸੀ। ਉਦੋਂ ਤੋਂ ਇਹ ਪੰਜ ਦਿਨਾਂ ‘ਚ ਅੱਗ ਲਗਪਗ ਦੋਗੁਣਾ ਹੋ ਗਈ। ਪਲੁਮਾਸ ਨੈਸ਼ਨਲ ਫਾਰੇਸਟ ‘ਚ ਬੈਕਵਰਥ ਕੰਪਲੈਕਸ ਦੀ ਅੱਗ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਅਹੁਦਾ ਹਾਸਲ ਕੀਤਾ ਤੇ ਸੋਮਵਾਰ ਨੂੰ 98 ਫੀਸਦੀ ਨਾਲ ਲਗਪਗ 105,000 ਏਕੜ ‘ਚ ਫੈਲ ਗਈ। ਅੱਗ ਨੂੰ ਬੁਝਾਉਣ ਲਈ 5,400 ਤੋਂ ਜ਼ਿਆਦਾ ਕਰਮੀ ਲੱਗੇ ਹੋਏ। ਇਹ 24 ਘੰਟੇ ਅੱਗ ਬੁਝਾਉਣ ਦਾ ਕੰਮ ਕਰ ਰਹੇ ਹਨ।
ਮੌਜੂਦਾ ਸਮੇਂ ‘ਚ ਦੇਸ਼ ਭਰ ‘ਚ 85 ਤੋਂ ਜ਼ਿਆਦਾ ਵੱਡੇ ਜੰਗਲ ਦੀ ਅੱਗ ਭੜਕ ਰਹੀ ਹੈ ਉਨ੍ਹਾਂ ‘ਚੋਂ ਜ਼ਿਆਦਾਤਰ ਪੱਛਮੀ ਸੂਬਿਆਂ ‘ਚ ਹੈ। ਨੈਸ਼ਨਲ ਇੰਟਰਏਜੰਸੀ ਫਾਇਰ ਸੈਂਟਰ ਮੁਤਾਬਕ ਅੱਗ ਨੇ ਸੋਮਵਾਰ ਤਕ ਲਗਪਗ 1,511,162 ਏਕੜ ਭੂਮੀ ਨੂੰ ਪੂਰੀ ਤਰ੍ਹਾਂ ਨਾਲ ਸਾੜ ਦਿੱਤਾ ਹੈ।