ਠੰਢ ਦਾ ਮੌਸਮ ਇਕ ਪਾਸੇ ਜਿਥੇ ਗਰਮੀ ਤੋਂ ਰਾਹਤ ਦਿਵਾਉਂਦਾ ਹੈ, ਉਥੇ ਹੀ ਕਈ ਇੰਫੈਕਸ਼ਨਸ ਦਾ ਕਾਰਨ ਵੀ ਬਣਦਾ ਹੈ। ਇਸ ਲਈ ਇਸ ਦੌਰਾਨ ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲ਼ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂਕਿ ਇਸ ਸਮੇਂ ਖ਼ੁਦ ਨੂੰ ਬਿਮਾਰੀਆਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਇਨ੍ਹਾਂ ’ਚੋਂ ਇਕ ਫਲ਼ ਹੈ ਅਮਰੂਦ, ਜੋ ਸਰਦੀਆਂ ’ਚ ਆਉਂਦਾ ਹੈ ਅਤੇ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ।
ਅਮਰੂਦ ਸਰਦੀਆਂ ਵਿੱਚ ਆਉਣ ਵਾਲਾ ਸਭ ਤੋਂ ਸੁਆਦੀ ਅਤੇ ਪ੍ਰਸਿੱਧ ਫਲ ਹੈ। ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੂੰ ਇਸ ਮਿੱਠੇ ਅਤੇ ਕੁਰਕੁਰੇ ਫਲ ਨੂੰ ਪਸੰਦ ਨਾ ਹੋਵੇ। ਅਮਰੂਦ ਨਾ ਸਿਰਫ ਸਵਾਦ ‘ਚ ਬਹੁਤ ਵਧੀਆ ਹੁੰਦਾ ਹੈ ਸਗੋਂ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ। ਪੋਸ਼ਣ ਵਿਗਿਆਨੀਆਂ ਦੇ ਅਨੁਸਾਰ, “ਅਮਰੂਦ ਵਿੱਚ ਘੱਟ ਗਲਾਈਸੈਮਿਕ ਇੰਡੈਕਸ (GI) ਹੁੰਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਹ ਹਾਰਮੋਨ ਸੰਤੁਲਨ ਅਤੇ ਦਿਲ ਦੀ ਚੰਗੀ ਸਿਹਤ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ।
ਇਸ ਤੋਂ ਇਲਾਵਾ ਅਮਰੂਦ ਚਮੜੀ ਦੀ ਸਿਹਤ ਲਈ ਵੀ ਫਾਇਦੇਮੰਦ ਸਾਬਤ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਅਮਰੂਦ ਚਮੜੀ ਲਈ ਕਿੰਨਾ ਫਾਇਦੇਮੰਦ ਹੈ –
ਅਮਰੂਦ ਵਿਟਾਮਿਨ-ਸੀ, ਆਇਸੋਫੇਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਨੂੰ ਜਵਾਨ ਅਤੇ ਪੋਸ਼ਕ ਚਮੜੀ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਅਮਰੂਦ ਵੀ ਪਾਣੀ ਨਾਲ ਭਰਪੂਰ ਫਲ ਹੈ, ਜੋ ਚਮੜੀ ਦੇ ਪਾਣੀ ਦਾ ਸੰਤੁਲਨ ਬਣਾਈ ਰੱਖਣ, ਇਸ ਨੂੰ ਹਾਈਡਰੇਟ ਅਤੇ ਜਵਾਨ ਰੱਖਣ ‘ਚ ਮਦਦ ਕਰਦਾ ਹੈ।
ਅਮਰੂਦ ਦੇ ਸਿਹਤ ਨੂੰ ਫਾਇਦੇ
1. ਅਮਰੂਦ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।
2. ਅਮਰੂਦ ਐਂਟੀ-ਏਜਿੰਗ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ।
3. ਸ਼ੂਗਰ ਰੋਗੀਆਂ ਲਈ ਅਮਰੂਦ ਇੱਕ ਆਦਰਸ਼ ਫਲ ਹੈ।
4. ਅਮਰੂਦ ਦਿਲ ਦੀ ਸਿਹਤ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।