ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Winter Food Precautions : ਆਮ ਤੌਰ ‘ਤੇ ਸਰਦੀਆਂ ‘ਚ ਲੋਕਾਂ ਦੀ ਭੁੱਖ ਹੋਰ ਮੌਸਮ ਦੀ ਤੁਲਨਾ ‘ਚ ਜ਼ਿਆਦਾ ਵੱਧ ਜਾਂਦੀ ਹੈ। ਧਾਰਨਾ ਹੈ ਕਿ ਸਰਦੀਆਂ ‘ਚ ਕੁਝ ਵੀ ਖਾਓ ਸਭ ਪਚ ਜਾਂਦਾ ਹੈ ਅਤੇ ਸਿਹਤ ਵੀ ਬਿਹਤਰ ਹੋ ਜਾਂਦੀ ਹੈ। ਜੇਕਰ ਤੁਸੀਂ ਇਸ ਵਹਿਮ ‘ਚ ਜੀ ਰਹੇ ਹੋ, ਤਾਂ ਜੈਫਲ ਅਤੇ ਲਾਲ ਬੀਨਸ ਇਹ ਧਾਰਨਾ ਤੋੜ ਦੇਵੇਗਾ। ਰਿਸਰਚ ਅਨੁਸਾਰ ਇਹ ਦੋਵੇਂ ਚੀਜ਼ਾਂ ਤੁਹਾਨੂੰ ਹਸਪਤਾਲ ਦਾ ਰਸਤਾ ਦਿਖਾ ਸਕਦੀਆਂ ਹਨ ਅਤੇ ਤੁਹਾਡੀ ਜਾਨ ਨੂੰ ਵੀ ਖ਼ਤਰਾ ਪਹੁੰਚਾ ਸਕਦੀ ਹੈ।
ਮਾਹਿਰ ਮੰਨਦੇ ਹਨ ਕਿ ਠੰਢ ‘ਚ ਸਰੀਰ ‘ਚ ਖ਼ਾਸ ਤਰ੍ਹਾਂ ਦੇ ਹਾਰਮੌਨਸ ਬਣਦੇ ਹਨ, ਜੋ ਕਿਸੇ ਵੀ ਤਰ੍ਹਾਂ ਦੇ ਖਾਣੇ ਨਾਲ ਪਾਚਨ ਤੰਤਰ ਨੂੰ ਵਿਗਾੜਨ ਨਹੀਂ ਦਿੰਦੇ ਪਰ ਕੁਝ ਅਜਿਹੀਆਂ ਚੀਜ਼ਾਂ ਵੀ ਹਨ, ਜਿਨ੍ਹਾਂ ਨਾਲ ਖਾਣੇ ‘ਚ ਵਰਤੀ ਲਾਪਰਵਾਹੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਕਈ ਖੋਜਾਂ ‘ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਲਾਲ ਸੋਇਆਬੀਨ ਸਿਹਤ ਲਈ ਖ਼ਤਰਨਾਕ ਵੀ ਹੋ ਸਕਦੇ ਹਨ। ਇਸ ‘ਚ ਖ਼ਾਸ ਤਰ੍ਹਾਂ ਦੀ ਫੈਟ ਦੀ ਮਾਤਰਾ ਵੱਧ ਹੋਣ ਕਾਰਨ ਇਸਨੂੰ ਪਚਾਉਣਾ ਮੁਸ਼ਕਿਲ ਹੁੰਦਾ ਹੈ।
ਖ਼ਤਰਨਾਕ ਵੀ ਹੋ ਸਕਦੇ ਹਨ ਲਾਲ ਬੀਨਸ
ਰਿਸਰਚ ਅਨੁਸਾਰ ਕਿਉਂਕਿ ਬੀਨਸ ‘ਚ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜ ਦੀ ਮਾਤਰਾ ਵੱਧ ਹੁੰਦੀ ਹੈ, ਇਸ ਲਈ ਇਸਨੂੰ ਡਾਈਟ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ। ਉਥੇ ਹੀ ਲਾਲ ਬੀਨਸ ‘ਚ ਸਰੀਰ ਨੂੰ ਫਾਇਦਾ ਪਹੁੰਚਾਉਣ ਵਾਲੇ ਇਨ੍ਹਾਂ ਤੱਤਾਂ ਤੋਂ ਇਲਾਵਾ ਫੈਟ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ। ਇਸ ਫੈਟ ਨੂੰ ਆਸਾਨੀ ਨਾਲ ਪਚਾ ਪਾਉਣਾ ਮੁਸ਼ਕਿਲ ਹੁੰਦਾ ਹੈ। ਇਸਨੂੰ ਖਾਣ ਲਈ 12 ਘੰਟਿਆਂ ਤਕ ਪਾਣੀ ‘ਚ ਰੱਖਣ ਤੋਂ ਬਾਅਦ ਉਬਾਲਣਾ ਵੀ ਚਾਹੀਦਾ ਹੈ। ਇਸਤੋਂ ਬਾਅਦ ਹੀ ਇਸਨੂੰ ਖਾਧਾ ਜਾ ਸਕਦਾ ਹੈ ਪਰ ਮਾਤਰਾ ਤਦ ਵੀ ਘੱਟ ਰੱਖਣੀ ਚਾਹੀਦੀ ਹੈ।ਜੈਫਲ ਵੀ ਵਿਗਾੜ ਸਕਦਾ ਹੈ ਸਿਹਤ
ਇਸੀ ਤਰ੍ਹਾਂ ਇੰਡੋਨੇਸ਼ੀਆ ‘ਚ ਭਾਰੀ ਮਾਤਰਾ ‘ਚ ਪੈਦਾ ਹੋਣ ਵਾਲੇ ਜੈਫਲ ਦੀ ਵੱਧ ਮਾਤਰਾ ਕਿਸੇ ਨੂੰ ਵੀ ਬਿਮਾਰ ਬਣਾ ਸਕਦੀ ਹੈ। ਦਰੱਖ਼ਤਾਂ ‘ਤੇ ਹੋਣ ਵਾਲਾ ਇਹ ਫ਼ਲ ਆਮ ਤੌਰ ‘ਤੇ ਨਾਨਵੈਜ ਖਾਣੇ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਪਰ ਕਈ ਵਾਰ ਇਸਨੂੰ ਆਲੂ ਤੋਂ ਇਲਾਵਾ ਵੀ ਕੁਝ ਰੈਸੀਪੀਜ਼ ‘ਚ ਇਸਤੇਮਾਲ ਕੀਤਾ ਜਾਣ ਲੱਗਾ ਹੈ। ਰਿਸਰਚ ਮੰਨਦੇ ਹਨ ਕਿ ਇਸਦੀ ਥੋੜ੍ਹੀ ਜਿਹੀ ਵੀ ਜ਼ਿਆਦਾ ਮਾਤਰਾ ਪਾਚਨ ਤੰਤਰ ਨੂੰ ਖ਼ਰਾਬ ਕਰ ਸਕਦੀ ਹੈ।