42.24 F
New York, US
November 22, 2024
PreetNama
ਸਿਹਤ/Health

World Alzheimer’s Day : ਜਾਣੋ 5 ਅਜਿਹੇ Risk Factors ਜੋ ਬਣ ਸਕਦੇ ਹਨ ਡਿਮੈਂਸ਼ਿਆ ਜਾਂ ਅਲਜ਼ਾਇਮਰ ਦੀ ਬਿਮਾਰੀ ਦਾ ਕਾਰਨ !

ਅਲਜ਼ਾਇਮਰਜ਼ ਇਕ ਪ੍ਰਗਤੀਸ਼ੀਲ ਮਾਨਸਿਕ ਰੋਗ ਹੈ, ਜੋ ਯਾਦਸ਼ਕਤੀ ਨੂੰ ਹਾਨੀ ਪਹੁੰਚਾਉਂਦਾ ਹੈ ਅਤੇ ਸੰਘਿਆਤਮਕ ਸੋਚ ਨੂੰ ਪ੍ਰਭਾਵਿਤ ਕਰਦਾ ਹੈ। ਇਸ ਸਭ ਤੋਂ ਆਮ ਤਰ੍ਹਾਂ ਦਾ ਡਿਮੈਂਸ਼ਿਆ ਹੈ, ਜੋ ਮਾਨਸਿਕ ਤੌਰ ’ਤੇ ਸੈੱਲਜ਼ ਨੂੰ ਹਾਨੀ ਪਹੁੰਚਾਉਂਦਾ ਹੈ, ਯਾਦਸ਼ਕਤੀ ’ਚ ਬਦਲਾਅ ਲਿਆਉਂਦਾ ਹੈ, ਅਨਿਯਮਿਤ ਵਿਵਹਾਰ ਅਤੇ ਸਰੀਰ ਦੇ ਫੰਕਸ਼ਨ ਨੂੰ ਕਮਜ਼ੋਰ ਕਰਦਾ ਹੈ।

ਅਲਜ਼ਾਇਮਰ ਤੋਂ ਪੀੜਤ ਰੋਗੀ ਲੋਕਾਂ ਦਾ ਨਾਮ, ਉਨ੍ਹਾਂ ਦਾ ਘਰ, ਫੋਨ ਨੰਬਰ ਅਤੇ ਹੋਰ ਗੱਲਾਂ ਭੁੱਲਣ ਲੱਗਦੇ ਹਨ। ਇਹੀ ਕਾਰਨ ਹੈ ਕਿ ‘ਵਿਸ਼ਵ ਅਲਜ਼ਾਇਮਰ ਦਿਵਸ’ ਨਾਮ ਦਾ ਇਕ ਵਿਸ਼ੇਸ਼ ਦਿਨ ਇਸ ਰੋਗ ਨੂੰ ਸਮਰਪਿਤ ਕੀਤਾ ਗਿਆ ਹੈ, ਤਾਂਕਿ ਇਸ ਬਿਮਾਰੀ ਦੀ ਗੰਭੀਰਤਾ ਅਤੇ ਇਸਦੇ ਕਾਰਨਾਂ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ।

ਇਹ ਦਿਨ ਦੁਨੀਆ ਦੇ ਕਈ ਦੇਸ਼ਾਂ ਦੁਆਰਾ ਮਨਾਇਆ ਜਾਂਦਾ ਹੈ, ਇਥੇ ਲੋਕ ਅਲਜ਼ਾਇਮਰ ਅਤੇ ਡਿਮੈਂਸ਼ਿਆ ਬਾਰੇ ਜਾਗਰੂਕਤਾ ਵਧਾਉਣ ਲਈ ਸੈਮੀਨਾਰ, ਲੈਕਚਰ ਅਤੇ ਕਈ ਤਰ੍ਹਾਂ ਦੇ ਫੰਕਸ਼ਨਜ਼ ਦਾ ਪ੍ਰਬੰਧ ਕਰਦੇ ਹਨ। ਵਿਸ਼ਵ ਅਲਜ਼ਾਇਮਰਜ਼ ਦਿਵਸ 21 ਸਤੰਬਰ ਨੂੰ ਹੈ, ਇਸੀ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਰਿਸਕ ਫੈਕਟਰਸ ਬਾਰੇ ਜੋ ਡਿਮੈਂਸ਼ਿਆ ਜਾਂ ਅਲਜ਼ਾਇਮਰ ਦਾ ਕਾਰਨ ਬਣ ਸਕਦੇ ਹਨ।

ਹਵਾ ਪ੍ਰਦੂਸ਼ਣ

ਦੱਖਣੀ ਕੈਲੇਫੌਰਨੀਆ ਯੂਨੀਵਰਸਿਟੀ, ਅਮਰੀਕਾ ’ਚ ਕੀਤੇ ਗਏ ਇਕ ਅਧਿਐਨ ਅਨੁਸਾਰ, 70 ਤੋਂ 80 ਦੀ ਉਮਰ ਦੀਆਂ ਔਰਤਾਂ, ਜੋ ਉੱਚ ਪੱਧਰ ਦੇ ਹਵਾ ਪ੍ਰਦੂਸ਼ਣ ਦੇ ਸੰਪਰਕ ’ਚ ਸੀ, ਉਨ੍ਹਾਂ ’ਚ ਯਾਦਸ਼ਕਤੀ ’ਚ ਗਿਰਾਵਟ ਦੇਖਣ ਨੂੰ ਮਿਲੀ। ਜਿਨ੍ਹਾਂ ਔਰਤਾਂ ਨੇ ਸਾਫ਼ ਹਵਾ ’ਚ ਸਾਹ ਲਿਆ, ਉਨ੍ਹਾਂ ਦੀ ਤੁਲਨਾ ’ਚ ਇਨ੍ਹਾਂ ’ਚ ਅਲਜ਼ਾਇਮਰ ਦੇ ਸੰਕੇਤ ਵੀ ਦੇਖਣ ਨੂੰ ਮਿਲੇ। ਇਸ ਲਈ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ ਅਤੇ ਪ੍ਰਦੂਸ਼ਣ ਦੇ ਲੈਵਲ ’ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ।

ਬੇਚੈਨੀ

ਖੋਜਕਰਤਾਵਾਂ ਨੇ ਪਾਇਆ ਕਿ ਬੇਚੈਨੀ ਦਾ ਸਿੱਧਾ ਸਬੰਧ ਹਲਕੇ ਸੰਘਿਆਤਮਕ ਹਾਨੀ ਤੋਂ ਲੈ ਕੇ ਅਲਜ਼ਾਇਮਰ ਰੋਗ ਦੀ ਪ੍ਰਗਤੀ ਤਕ ਹੈ। ਹਲਕੇ ਸੰਘਿਆਤਮਕ ਹਾਨੀ ਵਾਲੇ ਰੋਗੀਆਂ ’ਚ ਚਿੰਤਾ ਜਾਂ ਬੇਚੈਨੀ ਅਕਸਰ ਦੇਖੀ ਗਈ ਹੈ, ਹਾਲਾਂਕਿ, ਡਿਮੈਂਸ਼ਿਆ ’ਚ ਇਸਦੀ ਭੂਮਿਕਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।

ਖ਼ਰਾਬ ਲਾਈਫਸਟਾਈਲ

ਅਜਿਹਾ ਲਾਈਫਸਟਾਈਲ ਜਿਥੇ ਰੋਜ਼ਾਨਾ ਵਰਕਆਊਟ ਜਾਂ ਜ਼ਿਆਦਾ ਮੂਵਮੈਂਟ ਨਾ ਹੋਵੇ, ਤੁਹਾਡੇ ਸਰੀਰ ਦੇ ਨਾਲ ਦਿਮਾਗੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਅਮਰੀਕਾ ਦੇ ਵਿਸਕੋਨਸਿਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆਗਿਆ ਰੋਜ਼ਾਨਾ ਏਰੋਬਿਕ ਐਕਸਰਸਾਈਜ਼ ਸੰਘਿਆਤਮਕ ਕਾਰਜਪ੍ਰਣਾਲੀ ’ਚ ਸੁਧਾਰ ਕਰਦਾ ਹੈ, ਜੋ ਅਲਜ਼ਾਇਮਰਜ਼ ਰੋਗ ਤੋਂ ਬਚਾਉਣ ’ਚ ਮਦਦਗਾਰ ਸਾਬਿਤ ਹੋ ਸਕਦਾ ਹੈ।

ਇਕੱਲਾਪਣ

ਇਕ ਨਵੇਂ ਅਧਿਐਨ ’ਚ ਪਾਇਆ ਗਿਆ ਹੈ ਕਿ ਜੋ ਲੋਕ ਮੱਧ ਜੀਵਨ ਦੌਰਾਨ ਲਗਾਤਾਰ ਇਕੱਲਾ ਰਹਿੰਦਾ ਹੈ, ਉਸ ’ਚ ਅੱਗੇ ਚੱਲ ਕੇ ਡਿਮੈਂਸ਼ਿਆ ਅਤੇ ਅਲਜ਼ਾਇਮਰ ਰੋਗ ਵਿਕਸਿਤ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ‘ਅਲਜ਼ਾਇਮਰ ਐਂਡ ਡਿਮੈਂਸ਼ਿਆ’ ਜਰਨਲ ’ਚ ਪ੍ਰਕਾਸ਼ਿਤ ਇਸ ਅਧਿਐਨ ’ਚ ਇਹ ਵੀ ਦੇਖਿਆ ਗਿਆ, ਕਿ ਜੋ ਲੋਕ ਇਕੱਲੇਪਣ ਤੋਂ ਉਭਰਦੇ ਹਨ, ਉਨ੍ਹਾਂ ’ਚ ਡਿਮੈਂਸ਼ਿਆ ਤੋਂ ਪੀੜਤ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

ਜ਼ਰੂਰਤ ਤੋਂ ਵੱਧ ਸ਼ਰਾਬ ਦਾ ਸੇਵਨ

ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਜੇਕਰ ਕੋਈ ਵਿਅਕਤੀ ਪ੍ਰਤੀ ਹਫ਼ਤੇ ਲਗਪਗ 14 ਡਿ੍ਰੰਕਸ (ਹਰ ਦਿਨ 2 ਡਿ੍ਰੰਕ) ਲੈਂਦਾ ਹੈ ਅਤੇ ਪਹਿਲਾਂ ਤੋਂ ਹੀ ਹਲਕੇ ਸੰਘਿਆਤਮਕ ਹਾਨੀ ਤੋਂ ਪੀੜਤ ਹੈ, ਤਾਂ ਉਨ੍ਹਾਂ ’ਚ ਡਿਮੈਂਸ਼ਿਆ ਜਾਂ ਅਲਜ਼ਾਇਮਰ ਵਿਕਸਿਤ ਹੋਣ ਦਾ ਉੱਚ ਜ਼ੋਖ਼ਿਮ ਹੋ ਸਕਦਾ ਹੈ।

Related posts

ਤੁਹਾਨੂੰ ਮੁਸੀਬਤ ‘ਚ ਪਾ ਸਕਦੈ ਜ਼ਿਆਦਾ ਮਿੱਠਾ

On Punjab

Parag Agrawal ਬਣੇ ਟਵਿੱਟਰ ਦੇ ਨਵੇਂ ਸੀਈਓ ਤਾਂ ਕੰਗਨਾ ਰਣੌਤ ਨੇ ਕੱਸਿਆ ਜੈਕ ਡੌਰਸੀ ‘ਤੇ ਤਨਜ਼, ਬੋਲੀਂ- ‘ਬਾਏ ਚਾਚਾ ਜੈਕ’

On Punjab

ਯਾਤਰਾ ਪਾਬੰਦੀ ਲਾਉਣ ‘ਤੇ ਭੜਕਿਆ ਦੱਖਣੀ ਅਫਰੀਕਾ, ਕਿਹਾ- ਸਾਨੂੰ ਨਵੇਂ ਵੇਰੀਐਂਟ ਦਾ ਜਲਦੀ ਪਤਾ ਲਾਉਣ ਦੀ ਮਿਲੀ ਸਜ਼ਾ

On Punjab