ਖੂਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਆਰਟੀਫਿਸ਼ੀਅਲ ਢੰਗ ਨਾਲ ਨਹੀਂ ਬਣਾਇਆ ਜਾ ਸਕਦਾ। ਇਸ ਦੀ ਪੂਰਤੀ ਦਾ ਕੋਈ ਹੋਰ ਆਪਸ਼ਨ ਨਹੀਂ ਹੈ। ਇਹ ਇਨਸਾਨ ਦੇ ਸਰੀਰ ਵਿਚ ਹੀ ਬਣਦਾ ਹੈ। ਕਈ ਵਾਰ ਮਰੀਜ਼ਾਂ ਦੇ ਸਰੀਰ ਵਿਚ ਖੂਨ ਦੀ ਮਾਤਰਾ ਏਨੀ ਘੱਟ ਹੋ ਜਾਂਦੀ ਹੈ ਕਿ ਉਸ ਨੂੰ ਕਿਸੇ ਹੋਰ ਵਿਅਕਤੀ ਤੋਂ ਖੂਨ ਲੈਣ ਦੀ ਲੋੜ ਪੈਂਦੀ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਕ ਵਿਅਕਤੀ ਬਲੱਡ ਡੋਨੇਟ ਕਰਕੇ ਘੱਟੋ ਘੱਟੋ 3 ਲੋਕਾਂ ਦੀ ਜਾਨ ਬਚਾ ਸਕਦਾ ਹੈ। ਹਾਲਾਂਕਿ ਤਮਾਮ ਜਾਗਰੂਕਤਾ ਦੇ ਬਾਵਜੂਦ ਅੱਜ ਵੀ ਕਈ ਪੜ੍ਹੇ ਲਿਖੇ ਲੋਕ ਖੂਨਦਾਨ ਕਰਨ ਤੋਂ ਡਰਦੇ ਹਨ। ਇਸਦਾ ਕਾਰਨ ਇਹ ਹੈ ਕਿ ਖੂਨਦਾਨ ਨਾਲ ਜੁੜੇ ਮਿੱਥ, ਤਾਂ ਆਓ ਅੱਜ ਇਸ ਨੂੰ ਦੂਰ ਕਰਨ ਲਈ ਜਾਣਦੇ ਹਾਂ ਇਸ ਨਾਲ ਜੁੜੀਆਂ ਕੁਝ ਜ਼ਰੂਰੀ ਗੱਲਾਂ, ਜਿਸ ਨਾਲ ਤੁਸੀਂ ਵੀ ਐਮਰਜੈਂਸੀ ਵਿਚ ਕਿਸੇ ਨੂੰ ਵੀ ਖੂਨਦਾਨ ਕਰਕੇ ਉਸ ਨਾਲ ਖੂਨ ਦਾ ਰਿਸ਼ਤਾ ਬਣਾ ਸਕਦੇ ਹੋ।
ਖੂੂਨਦਾਨ ਨਾਲ ਜੁੜੇ ਤੱਥ
18 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਅਤੇ ਮਰਦ ਜਿਨ੍ਹਾਂ ਦਾ ਭਾਰ 50 ਕਿਲੋ ਜਾਂ ਇਸ ਤੋਂ ਜ਼ਿਆਦਾ ਹੈ, ਸਾਲ ਵਿਚ ਤਿੰਨ ਚਾਰ ਵਾਰ ਬਲੱਡ ਡੋਨੇਟ ਕਰ ਸਕਦੇ ਹੈ।
ਖੂਨਦਾਨ ਕਰਨ ਦੇ ਯੋਗ ਲੋਕਾਂ ਵਿਚੋਂ ਸਿਰਫ਼ 3 ਫੀਸਦ ਲੋਕ ਵੀ ਖੂਨ ਦੇਣ ਤਾਂ ਦੇਸ਼ ਵਿਚ ਖੂਨ ਦੀ ਕਮੀ ਦੂਰ ਹੋ ਸਕਦੀ ਹੈ।
79 ਦੇਸ਼ਾਂ ਨੇ ਆਪਣੀ ਬਲੱਡ ਸਪਲਾਈ ਦਾ 90 ਫੀਸਦ ਵਾਲਟਰੀ ਬਲੱਡ ਡੋਨਰਜ਼ ਤੋਂ ਲਿਆ ਹੈ ਜਦਕਿ 56 ਫੀਸਦ ਦੇਸ਼ਾਂ ਨੇ ਅੱਧੇ ਤੋਂ ਜ਼ਿਆਦਾ ਖੂਨ ਫੈਮਿਲੀ, ਰਿਪਲੇਸਮੈਂਟ ਜਾਂ ਪੇਡ ਡੋਨਰਜ਼ ਤੋਂ ਲਿਆ ਹੈ।
ਭਾਰਤ ਵਿਚ ਹਰ ਸਾਲ 1.1 ਕਰੋਡ਼ ਬਲੱਡ ਡੋਨੇਸ਼ਨ ਹੁੰਦੀ ਹੈ।
ਇਕ ਵਾਰ ਬਲੱਡ ਡੋਨੇਸ਼ਨ ਨਾਲ ਤੁਸੀਂ 3 ਲੋਕਾਂ ਦੀ ਜ਼ਿੰਦਗੀ ਬਚਾ ਸਕਦੇ ਹੋ।
ਇਕ ਔਸਤ ਵਿਅਕਤੀ ਦੇ ਸਰੀਰ ਵਿਚ 10 ਯੂਨਿਟ ਭਾਵ 5 ਤੋਂ 6 ਲੀਟਰ ਬਲੱਡ ਹੁੰਦਾ ਹੈ।
ਬਲੱਡ ਡੋਨੇਸ਼ਨ ਵਿਚ ਸਿਰਫ਼ 1 ਯੂਨਿਟ ਬਲੱਡ ਹੀ ਲਿਆ ਜਾਂਦਾ ਹੈ।
ਸਾਡੇ ਸਰੀਰ ਵਿਚ ਕੁਲ ਵਜ਼ਨ ਦਾ 7 ਫੀਸਦ ਖੂਨ ਹੁੰਦਾ ਹੈ
ਭਾਰਤ ਵਿਚ ਸਿਰਫ਼ 7 ਫੀਸਦ ਲੋਕਾਂ ਦਾ ਬਲੱਡ ਗਰੁੱਪ ਓ ਨੈਗੇਟਿਵ ਹੈ।
ਓ ਪਾਜ਼ੇਟਿਵ ਬਲੱਡ ਗਰੁੱਪ ਯੂਨੀਵਰਸਲ ਡੋਨਰ ਅਖਵਾਉਂਦਾ ਹੈ, ਇਹ ਕਿਸੇ ਵੀ ਬਲੱਡ ਗਰੁੱਪ ਦੇ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ।
ਦੇਸ਼ ਵਿਚ ਹਰ ਸਾਲ ਲਗਪਗ 250 ਸੀਸੀ ਦੀ 4 ਕਰੋਡ਼ ਯੂਨਿਟ ਬਲੱਡ ਦੀ ਲੋੜ ਪੈਂਦੀ ਹੈ ਜਦਕਿ ਸਿਰਫ਼ 5 ਲੱਖ ਯੂਨਿਟ ਬਲੱਡ ਹੀ ਮੁਹੱਈਆ ਹੁੰਦਾ ਹੈ।