ਹਰ ਸਾਲ 23 ਅਪ੍ਰੈਲ ਨੂੰ ਦੁਨੀਆ ਭਰ ਵਿਚ ‘ਵਰਲਡ ਬੁੱਕ ਡੇਅ’ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਵਿਸ਼ਵ ਪੁਸਤਕ ਤੇ ਕਾਪੀਰਾਈਟ ਡੇਅ ਵੀ ਕਿਹਾ ਜਾਂਦਾ ਹੈ। ਵਿਸ਼ਵ ਪੁਸਤਕ ਦਿਵਸ ਨੂੰ ਕਿਤਾਬਾਂ ਪੜ੍ਹਨ, ਪ੍ਰਕਾਸ਼ਨ ਤੇ ਕਾਪੀਰਾਈਟ ਦੇ ਲਾਭ ਪਛਾਣਨ ਤੇ ਹੱਲਾਸ਼ੇਰੀ ਦੇਣ ਲਈ ਮਨਾਇਆ ਜਾਂਦਾ ਹੈ। ਕਿਤਾਬਾਂ ਹਰ ਕਿਸੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਹਨ। ਇਹ ਨਾ ਸਿਰਫ਼ ਸਾਡਾ ਗਿਆਨ ਵਧਾਉਂਦੀਆਂ ਹਨ ਬਲਕਿ ਇਕੱਲੇਪਣ ‘ਚ ਸੱਚੇ ਮਿੱਤਰ ਦੀ ਭੂਮਿਕਾ ਵੀ ਨਿਭਾਉਂਦੀਆਂ ਹਨ। ਪੜ੍ਹਨ ਦੀ ਆਦਤ ਪਾਉਣ ਲਈ ਹੀ ਵਰਲਡ ਬੁੱਕ ਡੇਅ ਹਰ ਸਾਲ UNESCO ਵੱਲੋਂ ਮਨਾਇਆ ਜਾਂਦਾ ਹੈ। ਇਸ ਸਾਲ ਵਰਲਡ ਬੁੱਕ ਡੇਅ ਦਾ 25ਵਾਂ ਅਡੀਸ਼ਨ ਮਨਾਇਆ ਜਾਵੇਗਾ।
23 ਅਪ੍ਰੈਲ ਨੂੰ ਵਰਲਡ ਬੁੱਕ ਡੇਅ ਦੇ ਰੂਪ ‘ਚ ਮਨਾਉਣ ਦੀ ਇਕ ਵਜ੍ਹਾ ਇਹ ਵੀ ਹੈ ਕਿ ਇਸ ਦਿਨ ਕਈ ਪ੍ਰਮੁੱਖ ਲੇਖਕ ਜਾਂ ਪੈਦਾ ਹੋਏ ਸਨ ਜਾਂ ਉਨ੍ਹਾਂ ਦੀ ਮੌਤ ਹੋ ਗਈ ਸੀ। ਵਿਲੀਅਮ ਸ਼ੈਕਸਪੀਅਰ, ਮਿਗੁਏਲ ਡੇਅ ਸਰਵੈਂਟਸ ਤੇ ਜੋਸੇਫ ਪਲਾਇਆ ਦਾ 23 ਅਪ੍ਰੈਲ ਨੂੰ ਦੇਹਾਂਤ ਹੋਇਆ ਸੀ ਜਦਕਿ ਮੈਨੁਅਲ ਮੇਜੀਆ ਵੱਲੇਜੋ ਤੇ ਮੈਰਿਸ ਡਰੂਨ 23 ਅਪ੍ਰੈਲ ਨੂੰ ਪੈਦਾ ਹੋਏ ਸਨ।
ਯੂਨੈਸਕੋ ਨੇ 23 ਅਪ੍ਰੈਲ 1995 ਨੂੰ ਕੀਤੀ ਸੀ ਵਰਲਡ ਬੁੱਕ ਡੇਅ ਮਨਾਉਣ ਦੀ ਸ਼ੁਰੂਆਤ
ਵਰਲਡ ਬੁੱਕ ਡੇਅ ਵਾਲੇ ਦਿਨ ਯੂਨੈਸਕੋ ਤੇ ਉਸ ਦੇ ਹੋਰ ਸਹਿਯੋਗੀ ਸੰਗਠਨ ਆਗਾਮੀ ਸਾਲ ਲਈ ਵਰਲਡ ਬੁੱਕ ਕੈਪੀਟਲ ਦੀ ਚੋਣ ਕਰਦੇ ਹਨ। ਇਸ ਦਾ ਉਦੇਸ਼ ਇਹ ਹੁੰਦਾ ਹੈ ਕਿ ਅਗਲੇ ਇਕ ਸਾਲ ਲਈ ਕਿਤਾਬਾਂ ਦੇ ਆਸ-ਪਾਸ ਪ੍ਰੋਗਰਾਮ ਕਰਵਾਏ ਜਾਣ। ਉਂਝ ਦੁਨੀਆਭਰ ਵਿਚ ਵਰਲਡ ਬੁੱਕ ਡੇਅ ਮਨਾਉਣ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਕਿਤਾਬਾਂ ਦੀ ਅਹਿਮੀਅਤ ਬਾਰੇ ਪਤਾ ਚੱਲੇ। ਯੂਨੈਸਕੋ ਨੇ 23 ਅਪ੍ਰੈਲ 1995 ਨੂੰ ਇਸ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਪੈਰਿਸ ਵਿਚ ਯੂਨੈਸਕੋ ਦੀ ਇਕ ਆਮ ਸਭਾ ਵਿਚ ਫੈ਼ਸਲਾ ਲਿਆ ਗਿਆ ਸੀ ਕਿ ਦੁਨੀਆ ਭਰ ਦੇ ਲੇਖਕਾਂ ਦਾ ਸਨਮਾਨ ਤੇ ਸ਼ਰਧਾਂਜਲੀ ਦੇਣ ਤੇ ਕਿਤਾਬਾਂ ਪ੍ਰਤੀ ਰੁਚੀ ਜਾਗ੍ਰਿਤ ਕਰਨ ਲਈ ਹਰ ਸਾਲ ਵਿਸ਼ਵ ਪੁਸਤਕ ਦਿਵਸ ਮਨਾਇਆ ਜਾਵੇਗਾ। ਇਸ ਦਿਵਸ ਜ਼ਰੀਏ ਦੁਨੀਆ ਭਰ ਵਿਚ ਸਾਖਰਤਾ ਨੂੰ ਹੱਲਾਸ਼ੇਰੀ ਦੇਣਾ ਵੀ ਇਕ ਮਕਸਕਦ ਹੈ।
ਦੁਨੀਆ ‘ਚ ਅਲੱਗ-ਅਲੱਗ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ ਵਿਸ਼ਵ ਪੁਸਤਕ ਦਿਵਸ
ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਵਰਲਡ ਬੁੱਕ ਡੇਅ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਕਿਤੇ ਮੁਫ਼ਤ ਕਿਤਾਬਾਂ ਵੰਡੀਆਂ ਜਾਂਦੀਆਂ ਹਨ ਤੇ ਕਿਤੇ ਮੁਕਾਬਲੇ ਕਰਵਾਏ ਜਾਂਦੇ ਹਨ। ਸਪੇਨ ‘ਚ ਦੋ ਦਿਨਾਂ ਲਈ ਰੀਡਿੰਗ ਮੈਰਾਥਨ ਕਰਵਾਈ ਜਾਂਦੀ ਹੈ। ਅਖੀਰ ਵਿਚ ਇਕ ਲੇਖਕ ਨੂੰ ਮਿਗੇਲ ਡੇਅ ਸਰਵਾਂਟਿਸ ਪੁਰਸਕਾਰ ਨਾ ਨਵਾਜਿਆ ਜਾਂਦਾ ਹੈ। ਇਸ ਦਿਨ ਸਵੀਡਨ ਦੇ ਸਕੂਲਾਂ ਤੇ ਕਾਲਜਾਂ ‘ਚ ਲੇਖਨ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ ਕੋਰੋਨਾ ਇਨਫੈਕਸ਼ਨ ਕਾਰਨ ਅਜਿਹੇ ਪ੍ਰੋਗਰਾਮਾਂ ਬਾਰੇ ਖਦਸ਼ਾ ਹੈ।