ਬ੍ਰੇਨ ਟਿਊਮਰ ਇਕ ਅਜਿਹੀ ਬਿਮਾਰੀ ਹੈ, ਜਿਸ ’ਚ ਦਿਮਾਗ ’ਚ ਮੌਜੂਦ ਸੈੱਲ ਅਸਧਾਰਨ ਰੂਪ ਨਾਲ ਵੱਧਣ ਲੱਗਦੇ ਹਨ। ਇਸ ’ਚ ਹੌਲੀ-ਹੌਲੀ ਦਿਮਾਗ ’ਚ ਟਿਸ਼ੂਜ਼ ਦੀ ਇਕ ਗੱਠ ਬਣ ਜਾਂਦੀ ਹੈ, ਜਿਸਨੂੰ ਬ੍ਰੇਨ ਟਿਊਮਰ ਕਿਹਾ ਜਾਂਦਾ ਹੈ। ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਮਰੀਜ਼ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰੈੱਸ ਲੈਣ ਲੱਗਦਾ ਹੈ, ਜੋ ਮਰੀਜ਼ ਲਈ ਹੋਰ ਵੀ ਵੱਧ ਖ਼ਤਰਨਾਕ ਹੋ ਜਾਂਦਾ ਹੈ। ਵਰਲਡ ਬ੍ਰੇਨ ਟਿਊਮਰ ਡੇਅ ਹਰ ਸਾਲ 8 ਜੂਨ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਲੋਕਾਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕਰਨਾ ਹੈ।
ਕਿੰਨੇ ਤਰ੍ਹਾਂ ਦਾ ਹੁੰਦਾ ਹੈ ਬ੍ਰੇਨ ਟਿਊਮਰ?
ਬ੍ਰੇਨ ਟਿਊਮਰ ਦੋ ਤਰ੍ਹਾਂ ਦਾ ਹੁੰਦਾ ਹੈ :
1. ਬਿਨਾਈਨ ਟਿਊਮਰ : ਇਸਦੇ ਵੱਧਣ ਦੀ ਗਤੀ ਹੌਲੀ ਹੁੰਦੀ ਹੈ, ਇਹ ਦਿਮਾਗ ਦੇ ਸੈੱਲ ਤੋਂ ਹੀ ਬਣਦੇ ਹਨ।
2. ਮੇਲਿਗਨੇਂਟ ਟਿਊਮਰ : ਇਸ ’ਚ ਟਿਊਮਰ ਦੀ ਗ੍ਰੋਥ ਬਹੁਤ ਤੇਜ਼ੀ ਨਾਲ ਹੁੰਦੀ ਹੈ। ਜਿਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਵੀ ਬਹੁਤ ਵੱਧ ਜਾਂਦੀ ਹੈ।
ਬ੍ਰੇਨ ਟਿਊਮਰ ਦੇ ਲੱਛਣ
1. ਸੁੱਤੇ ਸਮੇਂ ਜਾਂ ਸਵੇਰੇ ਉੱਠਣ ਤੋਂ ਬਾਅਦ ਅਤੇ ਇਸਤੋਂ ਇਲਾਵਾ ਵੀ ਦਿਨ ਭਰ ਸਿਰਦਰਦ ਹੁੰਦੇ ਰਹਿਣਾ।
2. ਯਾਦਸ਼ਕਤੀ ਪ੍ਰਭਾਵਿਤ ਹੋਣਾ।
3. ਜੀ ਮਚਲਾਉਣਾ।
4. ਫੋਕਸ ਕਰਨ ’ਚ ਪਰੇਸ਼ਾਨੀ ਹੋਣਾ।
5. ਮਿਰਗੀ ਦੇ ਝਟਕੇ ਆਉਣਾ, ਕਮਜ਼ੋਰੀ ਅਤੇ ਸਰੀਰ ਦਾ ਸੁੰਨ ਹੋਣਾ।
6. ਦੇਖਣ ਦੀ ਸਮਰੱਥਾ ’ਤੇ ਅਸਰ ਪੈਣਾ।
7. ਤਣਾਅ ਅਤੇ ਡਿਪ੍ਰੈਸ਼ਨ।
8. ਆਵਾਜ਼ ’ਚ ਬਦਲਾਅ ਹੋਣਾ।
9. ਸੁਣਾਈ ਘੱਟ ਦੇਣਾ।
10. ਮਸਲਜ਼ ’ਚ ਕਮਜ਼ੋਰੀ।
ਬ੍ਰੇਨ ਟਿਊਮਰ ਦੇ ਕਾਰਨ
ਬ੍ਰੇਨ ਟਿਊਮਰ ਦੇ ਇਲਾਜ ਲਈ ਡਾਕਟਰ ਵਿਅਕਤੀ ਦਾ ਕ੍ਰੇਨਿਅਲ ਨਰਵ ਟੈਸਟ ਕਰਵਾਉਣ ਲਈ ਦਿਮਾਗ ਦੀ ਐੱਮਆਰਆਈ, ਏਂਜਿਓਗ੍ਰਾਫੀ, ਸਿਰ ਦਾ ਐਕਸ-ਰੇਅ ਅਤੇ ਬਾਇਓਪਸੀ ਟੈਸਟ ਕਰਵਾਉਣ ਦੀ ਸਲਾਹ ਦਿੰਦੇ ਹਨ। ਵੈਸੇ ਤਾਂ ਬ੍ਰੇਨ ਟਿਊਮਰ ਲਈ ਸਰਜਰੀ ਜ਼ਰੂਰੀ ਹੁੰਦੀ ਹੈ। ਇਸਦੇ ਲਈ ਕਈ ਅਜਿਹੀਆਂ ਤਕਨੀਕਾਂ ਬਣ ਗਈਆਂ ਹਨ, ਜਿਸ ਨਾਲ ਇਲਾਜ ਕਾਫੀ ਆਸਾਨ ਹੋ ਚੁੱਕਾ ਹੈ।