ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜਿਸ ਨੂੰ ਚਾਕਲੇਟ ਖਾਣਾ ਪਸੰਦ ਨਾ ਹੋਵੇ। ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਸਾਰਿਆਂ ਨੂੰ ਚਾਕਲੇਟ ਖਾਣਾ ਬੇਹੱਦ ਪਸੰਦ ਹੁੰਦਾ ਹੈ। ਇਸ ਨੂੰ ਖਾਣ ਲਈ ਕੋਈ ਵਿਸ਼ੇਸ਼ ਸਮਾਂ ਜਾਂ ਦਿਨ ਨਹੀਂ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਰ ਸਾਲ 7 ਜੁਲਾਈ ਨੂੰ ਵਿਸ਼ਵ ਚਾਕਲੇਟ ਦਿਵਸ (World Chocolate Day) ਮਨਾਇਆ ਜਾਂਦਾ ਹੈ। ਨਾਲ ਹੀ ਇਸ ਦਿਨ ਤੁਸੀਂ ਖ਼ਾਸ ਦੋਸਤਾਂ, ਰਿਸ਼ਤੇਦਾਰਾਂ ਤੇ ਪ੍ਰੇਮੀ ਨੂੰ ਚਾਕਲੇਟ ਤੋਹਫੇ ’ਚ ਦੇ ਸਕਦੇ ਹੋ।
Chocolate ਦੀ ਵੈਸੇ ਤਾਂ ਸਭ ਤੋਂ ਵਰਤੋਂ ਤਿਉਹਾਰਾਂ ’ਤੇ ਕੀਤੀ ਜਾਂਦੀ ਹੈ ਤੇ ਵਿਸ਼ੇਸ਼ ਤੌਰ ’ਤੇ ਬੱਚਿਆਂ ਤੇ ਨੌਜਵਾਨਾਂ ’ਚ Chocolate ਦੇ ਪ੍ਰਤੀ ਦਿਵਾਨਗੀ ਦੇਖਦੇ ਹੀ ਬਣਦੀ ਹੈ। ਇਸ ਤੋਂ ਇਲਾਵਾ ਵਿਗਿਆਨਕ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਕਈ ਸਾਰੀਆਂ ਖੋਜਾਂ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਰੋਜ਼ਾਨਾ ਜੇ ਸੰਤੁਲਿਤ ਮਾਤਰਾ ’ਚ ਥੋੜ੍ਹੀ ਜਹੀ ਚਾਕਲੇਟ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਿਹਤ ਲਈ ਕਾਫੀ ਲਾਭਦਾਇਕ ਹੁੰਦੀ ਹੈ।
ਇਸ ਲਈ ਮਨਾਇਆ ਜਾਂਦਾ ਹੈ World Chocolate Day
ਵੈਸੇ ਤਾਂ ਭਾਰਤ ’ਚ ਵੀ ਹੁਣ Chocolate Day ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ World Chocolate Day ਮਨਾਉਣ ਦੀ ਸ਼ੁਰੂਆਤ ਭਾਰਤ ’ਚ ਨਹੀਂ ਬਲਕਿ ਸਭ ਤੋਂ ਪਹਿਲੀ ਵਾਰ ਯੂਰਪ ’ਚ ਹੋਈ ਸੀ। ਯੂਰਪ ’ਚ ਪਹਿਲੀ ਵਾਰ 7 ਜੁਲਾਈ, 1550 ਨੂੰ ਚਾਕਲੇਟ ਦਾ ਨਿਰਮਾਣ ਕੀਤਾ ਗਿਆ ਸੀ ਤੇ 1995 ’ਚ ਫਰਾਂਸ ’ਚ ਸਭ ਤੋਂ ਪਹਿਲਾਂ 7 ਜੁਲਾਈ ਨੂੰ ਚਾਕਲੇਟ ਦਿਵਸ (World Chocolate Day) ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ।
ਫਰਾਂਸ ’ਚ ਚਾਕਲੇਟ ਡੇਅ ’ਤੇ ਹੁੰਦੀ ਹੈ ਛੁੱਟੀ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫਰਾਂਸ ’ਚ Chocolate Day ਨੂੰ ਲੈ ਕੇ ਕਾਫੀ ਉਤਸ਼ਾਹ ਵਾਲਾ ਮਾਹੌਲ ਹੁੰਦਾ ਹੈ। Chocolate Day ਨੂੰ ਲੈ ਕੇ ਇੱਥੇ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਚਾਕਲੇਟ ਡੇਅ ’ਤੇ ਫਰਾਂਸ ਦੇ ਸ਼ਹਿਰਾਂ ’ਚ ਬਾਜ਼ਾਰ ’ਚ ਇਕ ਵੱਖਰੀ ਹੀ ਰੌਣਕ ਦੇਖਣ ਨੂੰ ਮਿਲਦੀ ਹੈ। ਇੱਥੇ ਆਪਣੇ ਲਵ ਪਾਰਟਨਰ ਨੂੰ ਸਪੈਸ਼ਲ ਚਾਕਲੇਟ ਦੇਣ ਦਾ ਸਭ ਤੋਂ ਜ਼ਿਆਦਾ ਕਰੇਜ ਦੇਣ ਨੂੰ ਮਿਲਦਾ ਹੈ। Chocolate Day ’ਤੇ ਪੂਰੇ ਫਰਾਂਸ ’ਚ ਸਰਕਾਰੀ ਛੁੱਟੀ ਵੀ ਹੁੰਦੀ ਹੈ ਤੇ ਲੋਕ ਪੂਰੇ ਉਤਸ਼ਾਹ ਦੇ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ। ਇਸ ਸਾਲ ਵੀ 7 ਜੁਲਾਈ ਭਾਵ ਬੁੱਧਵਾਰ ਨੂੰ ਫਰਾਂਸ ’ਚ ਚਾਕਲੇਟ ਦਿਵਸ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ।
ਦੋਸਤਾਂ ਤੇ ਪ੍ਰੇਮੀਆਂ ਨੂੰ ਤੋਹਫੇ ’ਚ ਦਿੱਤੀ ਜਾਂਦੇ ਹੈ ਚਾਕਲੇਟ
Chocolate Day ’ਤੇ ਲੋਕ ਆਪਣੇ ਦੋਸਤਾਂ, ਲਵ ਪਾਰਟਨਰ, ਰਿਸ਼ਤੇਦਾਰਾਂ ਆਦਿ ਨੂੰ ਚਾਕਲੇਟ ਦੇ ਕੇ ਆਪਣਾ ਪ੍ਰੇਮ ਜਤਾਉਂਦੇ ਹਨ ਤੇ ਰਿਸ਼ਤੇ ਨੂੰ ਮਜ਼ਬੂਤ ਕਰਦੇ ਹਨ। ਨਾਲ ਹੀ ਚਾਕਲੇਟ ਨਾਲ ਕੁਝ ਖੂਬਸੂਰਤ ਸ਼ਾਇਰੀ ਕਵਿਤਾ ਜਾਂ ਕੋਟ ਵੀ ਲਿਖ ਕੇ ਦਿੰਦੇ ਹਨ, ਜੋ ਭਾਵਨਾਵਾਂ ਨੂੰ ਬੋਲ ਕੇ ਪ੍ਰਗਟ ਨਹੀਂ ਕਰ ਪਾਉਂਦੇ ਉਹ ਸ਼ਾਇਰੀ ਜਾਂ ਕਵਿਤਾ ਦੇ ਮਾਧਿਅਮ ਨਾਲ ਹੋ ਜਾਵੇਗਾ।