World Cup 2019: ਵਿਸ਼ਵ ਕੱਪ 2019 ਦੇ ਚੱਲ ਰਹੇ ਲੜੀਦਾਰ ਮੁਕਾਬਲੇ ਚ ਸ਼ੁੱਕਰਵਾਰ ਨੂੰ ਪਾਕਿਸਤਾਨ ਅਤੇ ਸ਼੍ਰੀ ਲੰਕਾ ਵਿਚਕਾਰ ਖੇਡੇ ਜਾਣ ਵਾਲਾ ਵਨਡੇ ਕ੍ਰਿਕਟ ਮੈਚ ਮੀਂਹ ਪੈਣ ਕਾਰਨ ਰੱਦ ਹੋ ਗਿਆ।
ਜਾਣਕਾਰੀ ਮੁਤਾਬਕ ਅੰਪਾਇਰ ਨਾਈਜੇਲ ਲੋਂਗ ਅਤੇ ਇਯਾਨ ਗੋਲਡ ਨੇ ਮੈਦਾਨ ਦਾ ਦੋ ਵਾਰ ਮੁਆਇਨਾ ਕੀਤਾ ਜਿਸ ਤੋਂ ਬਾਅਦ ਸ਼ਾਮ 3 ਵਜ ਕੇ 46 ਮਿੰਟ ਤੇ ਮੈਚ ਰੱਦ ਕਰਨ ਦਾ ਫੈਸਲਾ ਹੋ ਗਿਆ। ਇਸ ਦੌਰਾਨ ਦੋਵੀਆਂ ਟੀਮਾਂ ਨੂੰ 1-1 ਅੰਕ ਵੰਡ ਦਿੱਤਾ ਗਿਆ।
ਸ਼੍ਰੀ ਲੰਕਾ ਦੇ ਹੁਣ ਤਿੰਨ ਮੈਚਾਂ ਚ ਤਿੰਨ ਅੰਕ ਹੋ ਗਏ ਹਨ ਜਦਕਿ ਪਾਕਿਸਤਾਨ ਦੇ ਵੀ ਤਿੰਨ ਮੈਚਾਂ ਚ ਤਿੰਨ ਅੰਕ ਹਨ। 10 ਟੀਮਾਂ ਦੀ ਅੰਕੜਾ ਲੜੀ ਚ ਸ਼੍ਰੀ ਲੰਕਾ ਬੇਹਤਰ ਰਨਰੇਟ ਕਾਰਨ ਤੀਜੇ ਅਤੇ ਪਾਕਿਸਤਾਨ ਚੌਥੇ ਨੰਬਰ ਤੇ ਹੈ।