PreetNama
ਸਿਹਤ/Health

world doctors day : ਤੰਦਰੁਸਤ ਸਮਾਜ ਦਾ ਸਿਰਜਕ ਹੈ ਡਾਕਟਰ

ਦੁਨੀਆ ਭਰ ਵਿਚ ਮੈਡੀਕਲ ਪੇਸ਼ਾ ਉੱਤਮ ਤੇ ਮਹਾਨ ਮੰਨਿਆ ਜਾਂਦਾ ਹੈ। ਪ੍ਰਭਾਵਸ਼ਾਲੀ ਸਿਹਤ ਸੇਵਾਵਾਂ ਦੀ ਵੰਡ ਸਿਹਤ ਮਾਹਿਰਾਂ ਦੇ ਸਮੂਹਿਕ ਯਤਨਾਂ ’ਤੇ ਨਿਰਭਰ ਕਰਦੀ ਹੈ, ਜਿਸ ’ਚ ਡਾਕਟਰ ਸਿਹਤ ਟੀਮ ਦੇ ਆਗੂ ਵਜੋਂ ਕੰਮ ਕਰਦਾ ਹੈ। ਜੇ ਅਸੀਂ ਭਾਰਤ ’ਚ ਦੇਖੀਏ ਤਾਂ ਸਿਹਤ ਦਾ ਬੁਨਿਆਦੀ ਢਾਂਚਾ ਚੰਗਾ ਹੋਣ ਦੇ ਬਾਵਜੂਦ ਖ਼ਾਸ ਕਰਕੇ ਪੇਂਡੂ ਖੇਤਰ ’ਚ ਡਾਕਟਰਾਂ ਦੀ ਬਹੁਤ ਘਾਟ ਹੈ। ਰਾਸ਼ਟਰ ਪ੍ਰਤੀ ਡਾਕਟਰਾਂ ਦੇ ਯੋਗਦਾਨ ਦੀ ਸ਼ਲਾਘਾ ਵਿਚ ਕਈ ਦੇਸ਼ਾਂ ’ਚ ਡਾਕਟਰ ਦਿਵਸ ਮਨਾਇਆ ਜਾਂਦਾ ਹੈ। ਭਾਰਤ ’ਚ ਡਾਕਟਰ ਦਿਵਸ 1 ਜੁਲਾਈ ਨੂੰ ਮਨਾਇਆ ਜਾਂਦਾ ਹੈ। ਦੂਜਿਆਂ ਦੇ ਜੀਵਨ ਨੂੰ ਸਿਹਤਮੰਦ ਤੇ ਤੰਦਰੁਸਤ ਬਣਾਉਣ ਲਈ ਡਾਕਟਰ ਆਪਣਾ ਵੱਧ ਤੋਂ ਵੱਧ ਯੋਗਦਾਨ ਦਿੰਦੇ ਹਨ।

ਡਾਕਟਰ ਬਣੇ ਕੋਰੋਨਾ ਯੋਧੇ

 

 

ਕੋਰੋਨਾ ਵਾਇਰਸ ਦੀ ਲੜਾਈ ’ਚ ਸਭ ਤੋਂ ਅੱਗੇ ਡਾਕਟਰ ਤੇ ਸਿਹਤ ਕਰਮਚਾਰੀ ਖੜ੍ਹੇ ਹਨ, ਜੋ ਲਾਗ ਦੇ ਖ਼ਤਰੇ ਦਰਮਿਆਨ ਦਿਨ-ਰਾਤ ਰੋਗੀਆਂ ਦਾ ਇਲਾਜ ਕਰਨ ’ਚ ਡਟੇ ਹਨ। ਦੁਨੀਆ ਭਰ ’ਚ ਕਿੰਨੇ ਹੀ ਸਿਹਤ ਕਰਮਚਾਰੀਆਂ ਦੀ ਜਾਨ ਕੋਰੋਨਾ ਕਾਰਨ ਜਾ ਚੁੱਕੀ ਹੈ, ਫਿਰ ਵੀ ਉਹ ਦਲੇਰੀ ਨਾਲ ਇਸ ਦਾ ਸਾਹਮਣਾ ਕਰ ਰਹੇ ਹਨ। ਜਦੋਂ ਵਾਇਰਸ ਦੇ ਖੌਫ਼ ਨੇ ਪੂਰੀ ਦੁਨੀਆ ਨੂੰ ਸਹਿਮ ਦੇ ਸਾਏ ਹੇਠ ਜਿਊਣ ਲਈ ਮਜਬੂਰ ਕੀਤਾ ਸੀ ਤਾਂ ਡਾਕਟਰ ਹੀ ਸਨ, ਜੋ ਇਲਾਜ ਤੇ ਹੌਸਲੇ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ’ਚ ਲੱਗੇ ਹਨ। ਡਾਕਟਰ ਕਈ-ਕਈ ਦਿਨ ਪਰਿਵਾਰਕ ਮੈਂਬਰਾਂ ਸਮੇਤ ਬੱਚਿਆਂ ਨੂੰ ਮਿਲਣ ਲਈ ਤਰਸਦੇ ਰਹੇ ਅਤੇ ਕੋਰੋਨਾ ਵਾਇਰਸ ਖਿਲਾਫ਼ ਜੰਗ ’ਚ ਨਾਇਕ ਦੀ ਭੂਮਿਕਾ ਨਿਭਾਉਂਦਿਆਂ ਲੜਦੇ ਰਹੇ। ਡਾਕਟਰ ਨੂੰ ਰੱਬ ਦਾ ਦੂਜਾ ਰੂਪ ਜਾਣ ਕੇ ਅੱਜ ਸਾਰੀ ਦੁਨੀਆ ਉਨ੍ਹਾਂ ਦੀ ਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰ ਰਹੀ ਹੈ। ਇਸ ਲਈ ਅਜਿਹੇ ਦੌਰ ’ਚ ਡਾਕਟਰ ਦਿਵਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿ ਅਸੀਂ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰੀਏ।

ਨਰਸਿੰਗ ਹੋਮ ਲਈ ਦਾਨ ਕੀਤਾ ਘਰ

 

 

ਡਾ. ਬਿਧਾਨ ਚੰਦਰ ਰਾਏ ਨੇ ਆਪਣਾ ਘਰ ਆਪਣੀ ਮਾਂ ਦੇ ਨਾਂ ’ਤੇ ਨਰਸਿੰਗ ਹੋਮ ਵਿਚ ਤਬਦੀਲ ਕਰਨ ਲਈ ਦਾਨ ਕਰ ਦਿੱਤਾ ਸੀ। ਬਿ੍ਰਟਿਸ਼ ਮੈਡੀਕਲ ਜਨਰਲ ਨੇ ਆਪਣੀ ਲਿਖਤ ’ਚ ਡਾ. ਰਾਏ ਨੂੰ ਉਪ ਮਹਾਂਦੀਪ ਵਿਚ ਭਾਰਤ ਦਾ ਪਹਿਲਾ ਮੈਡੀਕਲ ਸਲਾਹਕਾਰ ਕਿਹਾ, ਜਿਸ ਨੇ ਆਪਣੇ ਖੇਤਰ ਵਿਚ ਕਈ ਖੇਤਰਾਂ ’ਚ ਕੰਮ ਕੀਤਾ।

Related posts

ਇਸ ਤਰ੍ਹਾਂ ਘਟਾਈ ਜਾ ਸਕਦੀ ਹੈ ਢਿੱਡ ਦੀ ਚਰਬੀ

Pritpal Kaur

ਚਿਹਰੇ ਤੋਂ ਦਾਗ-ਧੱਬੇ ਹਟਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

On Punjab

Eggs Health Benefits: ਕੀ 40 ਸਾਲ ਦੀ ਉਮਰ ਤੋਂ ਬਾਅਦ ਆਂਡੇ ਖਾਣਾ ਸਿਹਤ ਲਈ ਹੈ ਚੰਗਾ?

On Punjab