ਜੋ ਲੋਕ ਸਿਗਰਟ ਪੀਂਦੇ ਹਨ, ਉਨ੍ਹਾਂ ’ਚ ਕੋਵਿਡ-19 ਨਾਲ ਮੌਤ ਦਾ ਜੋਖਮ 50 ਫ਼ੀਸਦ ਵੱਧ ਜਾਂਦਾ ਹੈ। ਅਜਿਹਾ ਡਬਲਯੂਐੱਚਓ ਦੇ ਜਨਰਲ ਡਾਇਰੈਕਟਰ ਡਾ. ਟੈਡਰੋਸ ਐਡਨਾਮ ਘੇਬੀਅਸ ਨੇ ਸ਼ਨਿੱਚਰਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਇਸ ਸਮੇਂ ਕੋਰੋਨਾ ਵਾਇਰਸ ਦੇ ਜੋਖਮ ਨੂੰ ਘੱਟ ਕਰਨ ਲਈ ਸਿਗਰਟ ਨੂੰ ਛੱਡ ਦਿੱਤਾ ਜਾਵੇ। ਇਸ ਨੂੰ ਛੱਡਣ ਨਾਲ ਨਾ ਸਿਰਫ ਕੋਵਿਡ-19 ਸਗੋਂ ਕੈਂਸਰ, ਦਿਲ ਦੇ ਰੋਗ ਤੇ ਸਾਹ ਨਾਲ ਜੁੜੀਆਂ ਬਿਮਾਰੀਆਂ ਦੇ ਵਿਕਸਿਤ ਹੋਣ ਦਾ ਜੋਖਮ ਵੀ ਘੱਟ ਹੋਵੇਗਾ।
ਉਨ੍ਹਾਂ ਨੇ ਕਿਹਾ ਅਸੀਂ ਸਾਰੇ ਦੇਸ਼ਾਂ ਨੂੰ ਡਬਲਯੂਐੱਚਓ ਮੁਹਿੰਮ ’ਚ ਸ਼ਾਮਲ ਹੋਣ ਤੇ ਤੰਬਾਕੂ ਮੁਕਤ ਵਾਤਾਵਰਣ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਣ ਦੀ ਬੇਨਤੀ ਕਰਦੇ ਹਾਂ, ਜੋ ਲੋਕਾਂ ਨੂੰ ਸਿਗਰਟ ਛੱਡਣ ਲਈ ਜ਼ਰੂਰੀ ਜਾਣਕਾਰੀ, ਸਮਰਥਨ ਤੇ ਉਪਕਰਨ ਦੀ ਜਾਣਕਾਰੀ ਦਿੰਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਤੰਬਾਕੂ ਛੱਡਣ ਦੀ ਵਚਨਬੱਧਤਾ ਮੁਹਿੰਮ ਨੇ ਆਪਣੇ ਸਿਗਰਟ ਛੱਡਣ ਦੇ ਟੂਲਕਿੱਟ ਨਾਲ ਸੰਸਾਧਨਾਂ ਨੂੰ ਇਕ ਅਰਬ ਤੋਂ ਜ਼ਿਆਦਾ ਲੋਕਾਂ ਲਈ ਆਜ਼ਾਦ ਰੂਪ ਨਾਲ ਉਪਲਬੱਧ ਕਰਵਾਏਗਾ।