ਅੱਜ ਵਿਸ਼ਵ ਵਿਦਿਆਰਥੀ ਦਿਵਸ ਯਾਨੀ ਵਰਲਡ ਸਟੂਡੈਂਟਸ ਡੇਅ ਹੈ। ਭਾਰਤ ਦੇ ਮਿਜ਼ਾਈਲ ਮੈਨ ਦੇ ਨਾਂ ਨਾਲ ਜਾਣੇ ਜਾਂਦੇ ਤੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦੇ ਜਨਮ ਦਿਨ ਨੂੰ ਵਿਸ਼ਵ ਵਿਦਿਆਰਥੀ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਸਾਲ 2010 ‘ਚ ਸੰਯੁਕਤ ਰਾਸ਼ਟਰ ਨੇ ਡਾ. ਏਪੀਜੇ ਅਬਦੁਲ ਕਲਾਮ ਦੇ 79ਵੇਂ ਜਨਮਦਿਨ ਨੂੰ ਵਿਸ਼ਵ ਵਿਦਿਆਰਥੀ ਦਿਵਸ ਦੇ ਤੌਰ ‘ਤੇ ਮਨਾਉਣ ਦਾ ਐਲਾਨ ਕੀਤਾ ਸੀ, ਉਦੋਂ ਤੋਂ ਅੱਜ ਦੇ ਦਿਨ 15 ਅਕਤੂਬਰ ਨੂੰ ਪੂਰੇ ਵਿਸ਼ਵ ‘ਚ ‘World Students’ Day’ ਮਨਾਇਆ ਜਾਂਦਾ ਹੈ।
ਡਾ. ਕਲਾਮ ਸਾਲ 2002 ਤੋਂ 2007 ਤਕ ਭਾਰਤ ਦੇ ਰਾਸ਼ਟਰਪਤੀ ਰਹੇ ਤੇ ਭਾਰਤ ਦੇ 11ਵੇਂ ਰਾਸ਼ਟਰਪਤੀ ਸਨ, ਨਾਲ ਹੀ ਉਹ ਇਕ ਪ੍ਰਸਿੱਧ ਵਿਗਿਆਨ, ਚਿੰਤਕ, ਦਾਰਸ਼ਨਿਕ ਤੇ ਅਧਿਆਪਕ ਵੀ ਸਨ ਅਤੇ ਉਨ੍ਹਾਂ ਨੂੰ ਵੱਖ-ਵੱਖ ਮਾਣਮੱਤੇ ਪੁਰਸਕਾਰ ਤੇ ਸਨਮਾਨਾਂ ਨਾਲ ਨਿਵਾਜਿਆ ਗਿਆ ਸੀ। ਡਾ. ਕਲਾਮ ਨੂੰ ਅਧਿਆਪਕ ਕਿੱਤੇ ਨਾਲ ਬਹੁਤ ਪਿਆਰ ਸੀ ਤੇ ਉਹ ਹਮੇਸ਼ਾ ਚਾਹੁੰਦੇ ਸਨ ਕਿ ਲੋਕ ਉਨ੍ਹਾਂ ਨੂੰ ਇਕ ਅਧਿਆਪਕ ਦੇ ਰੂਪ ‘ਚ ਜਾਣਨ। ਡਾ. ਕਲਾਮ ਨੂੰ ‘ਪੀਪਲਜ਼ ਪ੍ਰੈਜ਼ੀਡੈਂਟ’ ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ।ਅੱਜ 15 ਅਕਤੂਬਰ ਨੂੰ ਡਾ. ਕਲਾਮ ਦੇ 89ਵੇਂ ਜਨਮ ਦਿਨ ਮੌਕੇ ਵਿਸ਼ਵ ਵਿਦਿਆਰਥੀ ਦਿਵਸ 2020 ਦਾ ਥੀਮ ‘ਲਰਨਿੰਗ ਫਾਰ ਪੀਪਲ, ਪਲੈਨੈੱਟ, ਪ੍ਰਾਸਪੈਰਿਟੀ ਐਂਡ ਪੀਸ’ ਐਲਾਨ ਕੀਤਾ ਗਿਆ ਸੀ।ਸਾਲ 2020 ਦੇ ਵਿਦਿਆਰਥੀ ਦਿਵਸ ਮੌਕੇ ਭਾਰਤ ਦੇ ਰਾਸ਼ਟਰਪਤੀ ਵੈਂਕਇਆ ਨਾਇਡੂ ਨੇ ਡਾ. ਕਲਾਮ ਦਾ ਇਕ ਪ੍ਰਸਿੱਧ ਕਥਨ ਸਾਂਝਾ ਕੀਤ-‘ ਜੇ ਸੂਰਜ ਵਾਂਗ ਚਮਕਣਾ ਹੈ ਤਾਂ ਪਹਿਲਾਂ ਸੂਰਜ ਵਾਂਗ ਤਪਣਾ ਸਿੱਖੋ।’ ਨਾਲ ਹੀ ਉਪ-ਰਾਸ਼ਟਰਪਤੀ ਨੇ ਕਿਹਾ ਕਿ ਮੈਂ ਦੇਸ਼ ਦੇ ਸਾਬਕਾ ਰਾਸ਼ਟਰਪਤੀ, ਰਾਸ਼ਟਰ ਦੇ ਚਾਨਣ ਮੁਨਾਰੇ, ਨੌਜਵਾਨਾਂ ਦੀ ਪ੍ਰੇਰਨਾ ਤੇ ਉੱਘੇ ਵਿਗਿਆਨੀ ਡਾ. ਏਪੀਜੇ ਅਬੁਦਲ ਕਲਾਮ ਦੇ ਜਨਮ ਦਿਨ ‘ਤੇ ਮਹਾਨ ਚਿੰਤਕ ਦੀ ਪ੍ਰਸਿੱਧੀ ਨੂੰ ਸਲਾਮ ਕਰਦਾ ਹਾਂ। ਜ਼ਿਕਰਯੋਗ ਹੈ ਕਿ ਸਾਲ 2005 ‘ਚ ਸਵਿਟਜ਼ਰਲੈਂਡ ਨੇ ਵੀ ਡਾ. ਕਲਾਮ ਦੇ ਯੂਰਪੀ ਦੇਸ਼ਾਂ ਦੀ ਯਾਤਰਾ ਦੀ ਯਾਦ ‘ਚ 26 ਮਈ ਨੂੰ ‘ਸਾਇੰਸ ਡੇÎਅ’ ਦੇ ਰੂਪ ‘ਚ ਐਲਾਨ ਕੀਤਾ ਸੀ।