ਜਿਵੇਂ ਹੀ ਏਅਰ ਇੰਡੀਆ ਦੀ ਉਡਾਣ ਸੇਨ ਫਰਾਂਸਿਕੋ ਤੋਂ ਬੈਂਗਲੁਰੂ ਪਹੁੰਚੀ, ਉਸ ’ਚ ਭਾਰਤ ਦੀਆਂ ਬਹਾਦਰ ਮਹਿਲਾਵਾਂ ਦੇ ਨਾਂ ਸਫਲਤਾ ਦਾ ਇਕ ਨਵਾਂ ਅਧਿਐਨ ਜੁੜ ਗਿਆ ਹੈ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਦੀ ਸਭ ਤੋਂ ਲੰਬੀ ਸਿੱਧੇ ਰੂਟ ਦੀ ਉਡਾਣ ਸੇਨ ਫਰਾਂਸਿਕੋ ਤੋਂ ਬੈਂਗਲੁਰੂ ਦੇ ਕੈਂਪੇਗੌਡਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰ ਗਈ ਹੈ, ਜੋ ਉਤਰੀ ਧਰੁਵ ਦੇ ਉਪਰ ਤੋਂ ਹੰੁਦਿਆਂ ਪਹੰੁਚੀ ਹੈ, ਜਿਸ ਦੀ ਦੂਰੀ ਲਗਪਗ 16,000 ਕਿਲੋਮੀਟਰ ਦੀ ਹੈ। ਵੱਡੀ ਗੱਲ ਹੈ ਕਿ ਬਿਨਾਂ ਕਿਸੇ ਪੁਰਸ਼ ਪਾਇਲਟ ਤੋਂ ਚਾਰ ਮਹਿਲਾ ਪਾਇਲਟਾਂ ਨੇ ਇਸ ਉਡਾਣ ਨੂੰ ਭਰਿਆ।
ਇਹ ਵੱਡੀ ਗੱਲ ਇਸ ਲਈ ਵੀ ਹੈ ਕਿਉਂਕਿ ਉਤਰੀ ਧਰੁਵ ਦੇ ਉਪਰ ਤੋਂ ਹੰੁਦਿਆਂ ਜਹਾਜ਼ ਉਡਾਉਣਾ ਕਾਫ਼ੀ ਔਖਾ ਹੰੁਦਾ ਹੈ ਤੇ ਹਵਾਬਾਜ਼ੀ ਕੰਪਨੀਆਂ ਤਜਰਬੇਕਾਰ ਪਾਇਲਟਾਂ ਨੂੰ ਹੀ ਇਸ ਰੂਟ ’ਤੇ ਭੇਜਦੀਆਂ ਹਨ। ਏਅਰ ਇੰਡੀਆ ਦੇ ਸੂਤਰਾਂ ਅਨੁਸਾਰ ਉਡਾਣ ਸੰਖਿਆ ਏਆਈ-176 ਸ਼ਨੀਵਾਰ ਨੂੰ ਸੇਨ ਫਰਾਂਸਿਕੋ ਤੋਂ ਰਾਤ 8.30 ਵਜੇ ਰਵਾਨਾ ਹੋਈ ਤੇ ਇਕ ਮਹਿਲਾ ਪਾਇਲਟ ਨੇ ਦੱਸਿਆ ਕਿ 17 ਘੰਟਿਆਂ ਤੋਂ ਬਾਅਦ ਇਹ ਬੈਂਗਲੁਰੂ ਪਹੰੁਚੀ।
ਜਹਾਜ਼ ਦੇ ਚਾਲਕ ਦਲ ਦੀ ਮੈਂਬਰ ਹੈ ਕੈਪਟਨ ਜੋਆ ਅਗਰਵਾਲ, ਕੈਪਟਨ ਪਾਪਾਗਰੀ ਤਨਮਈ, ਕੈਪਟਨ ਅਕਾਂਕਸ਼ਾ ਸੋਨਵਰੇ ਤੇ ਕੈਪਟਨ ਸ਼ਿਵਾਨੀ ਮਿਨਹਾਸ। ਕੈਪਟਨ ਜੋਆ ਅਗਰਵਾਲ ਨੇ ਕਿਹਾ ਕਿ ਅੱਜ ਅਸੀਂ ਉਤਰੀ ਧਰੁਵ ’ਤੇ ਸਾਰੀਆਂ ਮਹਿਲਾ ਪਾਇਲਟਾਂ ਨਾਲ ਉਡਾਣ ਭਰ ਕੇ ਇਕ ਇਤਿਹਾਸ ਦਾ ਨਿਰਮਾਣ ਕੀਤਾ। ਅਸੀਂ ਇਸ ਦਾ ਹਿੱਸਾ ਬਣ ਕੇ ਬੇਹੱਦ ਖ਼ੁਸ਼ੀ ਤੇ ਮਾਣ ਮਹਿਸੂਸ ਕਰ ਰਹੀਆਂ ਹਾਂ। ਇਸ ਮਾਰਗ ਨਾਲ 10 ਟਨ ਈਂਧਣ ਦੀ ਬੱਚਤ ਹੋਈ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਏਅਰ ਇੰਡੀਆ ਦੀ ਸਭ ਤੋਂ ਲੰਬੀ ਦੂਰੀ ਦੀ ਉਡਾਣ ਮਹਿਲਾ ਪਾਇਲਟਾਂ ਵੱਲੋਂ ਫਰਾਂਸਿਕੋ ਤੋਂ ਬੈਂਗਲੁਰੂ ਤਕ ਲੈਂਡਿੰਗ ’ਤੇ ਖ਼ੁਸ਼ੀ ਜਤਾਈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਨ੍ਹਾਂ ’ਤੇ ਮਾਣ ਹੈ।
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਲੈਂਡਿੰਗ ਤੋਂ ਟਵੀਟ ਕੀਤਾ ਕਿ ਕਾਕਪਿਟ ’ਚ ਪੇਸ਼ੇਵਰ, ਯੋਗ ਤੇ ਆਤਮ-ਵਿਸ਼ਵਾਸੀ ਮਹਿਲਾ ਚਾਲਕ ਦਲ ਨੇ ਏਅਰ ਇੰਡੀਆ ਦੇ ਜਹਾਜ਼ ਨਾਲ ਸੇਨ ਫਰਾਂਸਿਕੋ ਤੋਂ ਬੈਂਗਲੁਰੂ ਲਈ ਉਡਾਣ ਭਰੀ ਹੈ ਤੇ ਉਹ ਉਤਰੀ ਧਰੁਵ ਤੋਂ ਲੰਘੇਗੀ। ਸਾਡੀ ਨਾਰੀ ਸ਼ਕਤੀ ਨੇ ਇਕ ਇਤਿਹਾਸਕ ਉਪਲੱਬਧੀ ਹਾਸਿਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਸੰਯੁੁਕਤ ਰਾਜ ਅਮਰੀਕਾ ਤੇ ਦੱਖਣੀ ਭਾਰਤ ਦੇ ਪੱਛਮੀ ਤੱਟ ਵਿਚਕਾਰ ਪਹਿਲੀ ਸਿੱਧੀ ਨਾਨ-ਸਟਾਪ ਉਡਾਣ ਸੀ।