2016 ਵਿਚ ਬੰਗਾਲ ਦੀ ਖਾੜੀ ਉੱਤੇ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ AN-32 ਜਹਾਜ਼ (ਰਜਿਸਟ੍ਰੇਸ਼ਨ K-2743) ਦਾ ਮਲਬਾ ਚੇਨਈ ਤੱਟ ਤੋਂ ਲਗਪਗ 140 ਨੌਟੀਕਲ ਮੀਲ (ਲਗਪਗ 310 ਕਿਲੋਮੀਟਰ) ਦੂਰ ਮਿਲਿਆ ਹੈ।
ਨੈਸ਼ਨਲ ਇੰਸਟੀਚਿਊਟ ਆਫ ਓਸ਼ਨ ਟੈਕਨਾਲੋਜੀ ਨੇ ਹਾਲ ਹੀ ਵਿੱਚ ਲਾਪਤਾ ਏਐਨ-32 ਦੇ ਆਖਰੀ ਜਾਣੇ-ਪਛਾਣੇ ਸਥਾਨ ‘ਤੇ ਡੂੰਘੇ ਸਮੁੰਦਰੀ ਖੋਜ ਦੀ ਸਮਰੱਥਾ ਵਾਲਾ ਇੱਕ ਆਟੋਨੋਮਸ ਅੰਡਰਵਾਟਰ ਵਾਹਨ (ਏਯੂਵੀ) ਤਾਇਨਾਤ ਕੀਤਾ ਸੀ। ਲੱਭੀਆਂ ਗਈਆਂ ਤਸਵੀਰਾਂ ਦੀ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਉਹ AN-32 ਜਹਾਜ਼ਾਂ ਦੇ ਸਮਾਨ ਹਨ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਸੰਭਾਵਿਤ ਹਾਦਸੇ ਵਾਲੀ ਥਾਂ ‘ਤੇ ਕਿਸੇ ਹੋਰ ਜਹਾਜ਼ ਦੇ ਲਾਪਤਾ ਹੋਣ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਜਿਸ ਕਾਰਨ ਇਹ ਸੰਭਵ ਹੈ ਕਿ ਇਹ ਮਲਬਾ ਕਰੈਸ਼ ਹੋਏ IAF AN-32 (K-2743) ਦਾ ਹੋ ਸਕਦਾ ਹੈ।