ਭਾਰਤ ਅਤੇ ਨਿਊਜ਼ੀਲੈਂਡ ’ਚ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ’ਚ ਕਿਸ ਟੀਮ ਦਾ ਪਲੜਾ ਭਾਰੀ ਰਹਿਣ ਵਾਲਾ ਹੈ, ਇਸ ਨੂੰ ਲੈ ਕੇ ਟੀਮ ਇੰਡੀਆ ਦੇ ਸਾਬਕਾ ਓਪਨਰ ਬੱਲੇਬਾਜ਼ ਗੌਤਮ ਗੰਭੀਰ ਨੇ ਵੀ ਆਪਣੀ ਰਾਏ ਸਾਰਿਆਂ ਸਾਹਮਣੇ ਜਾਹਰ ਕੀਤੀ। ਗੌਤਮ ਗੰਭੀਰ ਨੇ ਕਿਹਾ ਕਿ ਇਸ ਮੈਚ ’ਚ ਟੀਮ ਇੰਡੀਆ ਨਹੀਂ ਬਲਕਿ ਨਿਊਜ਼ੀਲੈਂਡ ਦਾ ਪਲੜਾ ਭਾਰੀ ਰਹਿਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡ ਕੇ ਕੀਵੀ ਟੀਮ ਜ਼ਿਆਦਾ ਮਜ਼ਬੂਤ ਸਥਿਤੀ ’ਚ ਦਿਸ ਰਹੀ ਹੈ ਅਤੇ ਉਨ੍ਹਾਂ ਨੂੰ ਇਸਦਾ ਫਾਇਦਾ ਨਿਸ਼ਚਿਤ ਤੌਰ ’ਤੇ ਮਿਲੇਗਾ।
ਗੌਤਮ ਨੇ ਅੱਜ ਤਕ ’ਤੇ ਗੱਲ ਕਰਦੇ ਹੋਏ ਕਿਹਾ ਕਿ ਇਕ ਫਾਈਨਲ ਮੁਕਾਬਲੇ ਲਈ ਆਪਣੀ ਫੇਵਰੇਟ ਟੀਮ ਚੁਣਨੀ ਥੋੜ੍ਹੀ ਮੁਸ਼ਕਿਲ ਹੁੰਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਨਿਊਜ਼ੀਲੈਂਡ ਦੀ ਟੀਮ ਨੂੰ ਫਾਇਦਾ ਮਿਲੇਗਾ ਕਿਉਂਕਿ ਉਨ੍ਹਾਂ ਨੇ ਭਾਰਤ ਖਿਲਾਫ਼ ਮੈਚ ਖੇਡਣ ਤੋਂ ਪਹਿਲਾਂ ਇੰਗਲੈਂਡ ’ਚ ਦੋ ਟੈਸਟ ਮੈਚ ਖੇਡੇ ਹਨ।
WTC Final Live Ind vs NZ : ਟੈਸਟ ਕ੍ਰਿਕਟ ਦਾ ਇਤਿਹਾਸ ਕਾਫੀ ਲੰਬਾ ਹੈ ਅਤੇ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਕ੍ਰਿਕਟ ਦੇ ਸਭ ਤੋਂ ਲੰਬੇ ਰੂਪ ’ਚ ਵੀ ਕਿਸੀ ਟੀਮ ਨੂੰ ਵਰਲਡ ਚੈਂਪੀਅਨ ਬਣਨ ਦਾ ਮੌਕਾ ਮਿਲੇਗਾ ਪਰ ਅਜਿਹਾ ਹੋਇਆ। ਆਈਸੀਸੀ ਨੇ ਵਰਲਡ ਟੈਸਟ ਚੈਂਪੀਅਨ ਦੇ ਫਾਈਨਲ ਦੀ ਸ਼ੁਰੂਆਤ ਕੀਤੀ ਅਤੇ ਪਿਛਲੇ ਦੋ ਸਾਲ ’ਚ ਸਖ਼ਤ ਮਿਹਨਤ ਅਤੇ ਬਿਹਤਰੀਨ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਤੇ ਨਿਊਜ਼ੀਲੈਂਡ ਨੇ ਫਾਈਨਲ ’ਚ ਥਾਂ ਬਣਾਈ। ਅੱਜ ਤੋਂ ਦੋਵੇਂ ਟੀਮਾਂ ’ਚ ਖਿਤਾਬੀ ਭਿੜਤ ਦੀ ਸ਼ੁਰੂਆਤ ਹੋਵੇਗੀ ਤੇ ਅਗਲੇ ਕੁਝ ਹੀ ਦਿਨ ’ਚ ਦੁਨੀਆ ਨੂੰ ਪਹਿਲਾ ਟੈਸਟ ਚੈਂਪੀਅਨ ਮਿਲ ਜਾਵੇਗਾ।
ਭਾਰਤ ਤੇ ਨਿਊਜ਼ੀਲੈਂਡ ’ਚ ਸ਼ੁਰੂ ਹੋਣ ਵਾਲੇ ਫਾਈਨਲ ਮੁਕਾਬਲੇ ’ਚ ਬਾਰਿਸ਼ ਸਮੱਸਿਆ ਬਣ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸਾਊਥੈਂਪਟਨ ’ਚ ਪੂਰੀ ਰਾਤ ਬਾਰਿਸ਼ ਹੋ ਰਹੀ ਸੀ ਅਤੇ ਹਾਲੇ ਵੀ ਬਾਰਿਸ਼ ਜਾਰੀ ਹੈ। ਬਾਰਿਸ਼ ਕਾਰਨ ਹੋ ਸਕਦਾ ਹੈ ਕਿ ਟੌਸ ’ਚ ਦੇਰੀ ਹੋ ਸਕਦੀ ਹੈ ਨਾਲ ਹੀ ਇਸ ਗੱਲ ਦੀ ਵੀ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਸਤੋਂ ਪਹਿਲੇ ਦਿਨ ਦਾ ਖੇਡ ਵੀ ਪ੍ਰਭਾਵਿਤ ਹੋ ਸਕਦਾ ਹੈ।