PreetNama
ਫਿਲਮ-ਸੰਸਾਰ/Filmy

WWE ਰੈਸਲਰ ਜੌਨ ਸਿਨਾ ਨੇ ਸ਼ੇਅਰ ਕੀਤੀ ਐਸ਼ਵਰਿਆ ਦੀ ਫੋਟੋ, ਆਖਰ ਕਿਉਂ?

ਹਾਲ ਹੀ ‘ਚ ਐਸ਼ਵਰਿਆ ਤੇ ਉਸ ਦੀ ਬੇਟੀ ਆਰਾਧਿਆ ਨੂੰ ਬੁਖ਼ਾਰ ਤੇ ਗਲੇ ਵਿੱਚ ਦਰਦ ਹੋਣ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਚਨ ਪਰਿਵਾਰ ਦੇ ਜਲਦੀ ਠੀਕ ਹੋਣ ਲਈ ਦੁਆਵਾਂ ਹੋਣ ਲੱਗੀਆਂ।

WWE ਦੇ ਰੈਸਲਰ ਤੇ ਅਦਾਕਾਰ ਜੌਨ ਸਿਨਾ, ਜੋ ਬਾਲੀਵੁੱਡ ਤੋਂ ਬਹੁਤ ਪ੍ਰਭਾਵਿਤ ਹਨ ਤੇ ਅਕਸਰ ਬਾਲੀਵੁੱਡ ਸੈਲੇਬ੍ਰਿਟੀਜ਼ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ, ਉਨ੍ਹਾਂ ਨੇ ਹਾਲ ਹੀ ਵਿੱਚ ਐਸ਼ਵਰਿਆ ਰਾਏ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਬਿਨਾਂ ਕਿਸੇ ਕੈਪਸ਼ਨ ਦੇ ਪੋਸਟ ਕੀਤੀ।

ਜੌਨ ਸਿਨਾ ਨੇ ਐਸ਼ਵਰਿਆ ਦੀ ਕਾਨਸ ਫਿਲਮ ਫੈਸਟੀਵਲ ਵੇਲੇ ਦੀ ਇੱਕ ਤਸਵੀਰ ਪੋਸਟ ਕੀਤੀ ਹੈ। ਜੌਨ ਆਪਣੀਆਂ ਤਸਵੀਰਾਂ ਲਈ ਕਦੇ ਕੋਈ ਕੈਪਸ਼ਨ ਨਹੀਂ ਦਿੰਦੇ ਤੇ ਅਕਸਰ ਉਨ੍ਹਾਂ ਲੋਕਾਂ ਦੀਆ ਫੋਟੋਆਂ ਸ਼ੇਅਰ ਕਰਦੇ ਹਨ ਜਿਨ੍ਹਾਂ ਦੀਆਂ ਗੱਲਾਂ ਹਾਲ ਹੀ ‘ਚ ਖਬਰਾਂ ਵਿੱਚ ਹੋਣ।

ਕੁਝ ਦਿਨ ਪਹਿਲਾ ਹੀ ਜੌਨ ਸਿਨਾ ਨੇ ਅਮਿਤਾਭ ਤੇ ਅਭਿਸ਼ੇਕ ਦੇ ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਦੋਵਾਂ ਦੀ ਇਕ ਤਸਵੀਰ ਵੀ ਬਿਨਾਂ ਕੈਪਸ਼ਨ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤੀ ਸੀ।

Related posts

ਅਮਿਤਾਭ ਬੱਚਨ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ

On Punjab

13 ਸਾਲ ਬਾਅਦ ਫਿਲਮੀ ਦੁਨੀਆ ‘ਚ ਵਾਪਸੀ ਕਰੇਗੀ Shilpa Shetty

On Punjab

ਰਿਚਾ ਚੱਢਾ ਨੇ ਇਸ ਅਭਿਨੇਤਰੀ ‘ਤੇ ਠੋਕਿਆ 1.1 ਕਰੋੜ ਦਾ ਮੁਕੱਦਮਾ, ਜਾਣੋ ਕੀ ਸੀ ਮਾਮਲਾ

On Punjab