ਨਵੀਂ ਦਿੱਲੀ: 12 ਅਗਸਤ ਨੂੰ WWE SummerSlam 2019 ਦਾ ਮੁਕਾਬਲਾ ਹੋਏਗਾ। ਕੈਨੇਡਾ ਦੇ ਟੋਰਾਂਟੋ ਦੇ ਸਕਾਟੀਆ ਬੈਂਕ ਐਰੇਨਾ ਵਿੱਚ WWE SummerSlam ਹੋਏਗਾ। ਪਰ ਇਸ ਤੋਂ ਪਹਿਲਾਂ ਰਿੰਗ ਵਿੱਚ ਅਜੀਬ ਨਜ਼ਾਰਾ ਵੇਖਣ ਨੂੰ ਮਿਲਿਆ। WWE ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਥ੍ਰੋਬੈਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਟ੍ਰਿਪਲ ਐਚ ਤੇ ਸ਼ਾਨ ਮਾਈਕਲਜ਼ ਵਿਚਾਲੇ ਸਟ੍ਰੀਟ ਫਾਈਟ ਹੋ ਰਹੀ ਹੈ। ਯਾਨੀ, ਦੋ ਜਿਗਰੀ ਯਾਰ ਰਿੰਗ ਵਿੱਚ ਇੱਕ ਦੂਜੇ ਦਾ ਖ਼ੂਨ ਵਹਾ ਰਹੇ ਹਨ।
ਟ੍ਰਿਪਲ ਐਚ ਤੇ ਸ਼ਾਨ ਮਾਈਕਲਜ਼ ਦੀ ਇਹ ਵੀਡੀਓ WWE SummerSlam 2002 ਦੀ ਹੈ। ਇਸ ਸਮਰਸਲੈਮ ਵਿੱਚ ਸ਼ਾਨ ਮਾਈਕਲ ਨੇ ਰਿੰਗ ਵਿੱਚ ਵਾਪਸੀ ਕੀਤੀ ਸੀ ਤੇ ਟ੍ਰਿਪਲ ਐਚ ਨੂੰ ਚੈਲੰਜ ਕੀਤਾ ਸੀ। ਦੋਵਾਂ ਵਿਚਾਲੇ ਖ਼ੂਨੀ ਮੁਕਾਬਲਾ ਹੋਇਆ। ਦੋਵਾਂ ਇੱਕ ਦੂਜੇ ‘ਤੇ ਭਰਪੂਰ ਦਾਅ ਲਾਏ ਪਰ ਕੋਈ ਵੀ ਹਾਰ ਮੰਨਣ ਦਾ ਨਾਂ ਨਹੀਂ ਲੈ ਰਿਹਾ ਸੀ।ਇਸ ਖ਼ੂਨੀ ਲੜਾਈ ਵਿੱਚ ਕੁਰਸੀ, ਪੌੜੀ ਤੇ ਪਤਾ ਨਹੀਂ ਕੀ-ਕੀ ਇਸਤੇਮਾਲ ਕੀਤਾ ਗਿਆ। ਇਸ ਮੁਕਾਬਲੇ ਵਿੱਚ ਆਖ਼ਰਕਾਰ ਜਿੱਤ ਸ਼ਾਨ ਮਾਈਕਲਜ਼ ਦੀ ਹੋਈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ।