ਬਾਲੀਵੁੱਡ ਐਕਟਰੈੱਸ ਯਾਮੀ ਗੌਤਮ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ‘ਓਰੀ ਦਿ ਸਰਜੀਕਲ ਸਟ੍ਰਾਈਕ’ ਦੇ ਨਿਰਦੇਸ਼ਕ ਆਦਿੱਤਿਆ ਧਰ ਨਾਲ ਵਿਆਹ ਦੀਆਂ ਫੋਟੋਜ਼ ਸ਼ੇਅਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਯਾਮੀ ਨੇ 4 ਜੂਨ ਨੂੰ ਆਦਿੱਤਿਆ ਨਾਲ ਸੱਤ ਸੱਤ ਫੇਰੇ ਲਏ ਅਤੇ ਕਿਸੇ ਨੂੰ ਕੰਨੋਂ-ਕੰਨੀਂ ਖ਼ਬਰ ਨਹੀਂ ਹੋਈ। ਐਕਟਰੈੱਸ ਦੇ ਵਿਆਹ ’ਚ ਬਹੁਤ ਖ਼ਾਸ ਲੋਕ ਹੀ ਸ਼ਾਮਿਲ ਹੋਏ ਸਨ। ਹੁਣ ਵਿਆਹ ਤੋਂ ਬਾਅਦ ਯਾਮੀ ਦੀ ਦੁਲਹਨ ਵਾਲੀ ਅਤੇ ਰਸਮਾਂ ਵਾਲੀਆਂ ਫੋਟੋਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਸ ’ਚ ਫੈਨਜ਼ ਸਮੇਤ ਉਨ੍ਹਾਂ ਦੇ ਦੋਸਤ ਅਤੇ ਕਈ ਸੈਲੀਬਿ੍ਰਟੀਜ਼ ਐਕਟਰੈੱਸ ਨੂੰ ਵਧਾਈਆਂ ਦੇ ਰਹੇ ਹਨ।
ਇਸ ਕ੍ਰਮ ’ਚ ਯਾਮੀ ਦੇ ਕੋ-ਸਟਾਰ ਅਤੇ ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਨੇ ਵੀ ਉਨ੍ਹਾਂ ਦੀ ਇਕ ਫੋਟੋ ’ਤੇ ਕੁਮੈਂਟ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਇਸ ਵਧਾਈ ’ਤੇ ਕੰਗਨਾ ਰਣੌਤ ਨੇ ਅਜਿਹਾ ਜਵਾਬ ਦਿੱਤਾ, ਜਿਸਨੂੰ ਪੜ੍ਹ ਕੇ ਸਾਰਿਆਂ ਦਾ ਦਿਮਾਗ ਚਕਰਾ ਗਿਆ। ਆਯੁਸ਼ਮਾਨ ਦੇ ਕੁਮੈਂਟ ’ਤੇ ਕੰਗਨਾ ਨੇ ਅੰਗਰੇਜ਼ੀ ’ਚ ਜਵਾਬ ਦਿੱਤਾ ਪਰ ਉਨ੍ਹਾਂ ਨੇ ਅਜਿਹੀ ਅੰਗਰੇਜ਼ੀ ਲਿਖੀ ਕਿ ਕਿਸੇ ਦੇ ਪੱਲੇ ਨਹੀਂ ਪਈ ਅਤੇ ਲੋਕਾਂ ਨੇ ਕੰਗਨਾ ਰਣੌਤ ਨੂੰ ਹੀ ਟ੍ਰੋਲ ਕਰ ਦਿੱਤਾ।
ਦਰਅਸਲ, ਯਾਮੀ ਦੀ ਫੋਟੋ ’ਤੇ ਆਯੁਸ਼ਮਾਨ ਨੇ ਕੁਮੈਂਟ ਕੀਤਾ, ‘ਸਾਦਾ…ਅਸਲੀ…ਭਗਵਾਨ ਭਲਾ ਕਰੇ।’ ਐਕਟਰ ਦੇ ਇਸ ਕੁਮੈਂਟ ’ਤੇ ਕੰਗਣਾ ਨੇ ਇੰਗਲਿਸ਼ ’ਚ ਇਕ ਲੰਬਾ ਕੁਮੈਂਟ ਕੀਤਾ ਜੋ ਕਿਸੇ ਨੂੰ ਸਮਝ ਨਹੀਂ ਆਇਆ ਅਤੇ ਲੋਕ ਐਕਟਰੈੱਸ ਦਾ ਮਜ਼ਾਕ ਉਡਾਉਣ ਲੱਗੇ। ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ, ‘ਸਭ ਕੁਝ ਉਪਰੋਂ ਲੰਘ ਗਿਆ।’ ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਕਹਿਣਾ ਕੀ ਚਾਹੁੰਦੀ ਹੋ।’ ਆਯੁਸ਼ਮਾਨ ਨੂੰ ਐਕਟਰੈੱਸ ਦਾ ਇਹ ਕੁਮੈਂਟ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।