52.97 F
New York, US
November 8, 2024
PreetNama
ਸਿਹਤ/Health

Year Ender 2020 : ਸਕਿਨ ਕੇਅਰ ਇੰਗ੍ਰੀਡੀਐਂਟਸ ਜਿਨ੍ਹਾਂ ਨਾਲ ਔਰਤਾਂ ਨੇ ਕੀਤਾ ਜੰਮ ਕੇ ਐਕਸਪੈਰੀਮੈਂਟਸ

ਸਾਲ 2020 ਕੁਝ ਮਾਮਲਿਆਂ ’ਚ ਜਿਥੇ ਬੇਕਾਰ ਰਿਹਾ ਉਥੇ ਹੀ ਕੁਝ ਮਾਮਲਿਆਂ ’ਚ ਬਹੁਤ ਹੀ ਚੰਗਾ। ਲਾਕਡਾਊਨ ਕਾਰਨ ਜਿਥੇ ਲੋਕਾਂ ਦਾ ਬਾਹਰ ਘੁੰਮਣਾ ਫਿਰਨਾ ਘੱਟ ਹੋਇਆ ਉਥੇ ਹੀ ਦੂਸਰੇ ਪਾਸੇ ਉਨ੍ਹਾਂ ਨੂੰ ਪਰਿਵਾਰ ਅਤੇ ਖ਼ੁਦ ਲਈ ਟਾਈਮ ਮਿਲਿਆ। ਆਮ ਦਿਨਾਂ ’ਚ ਅਸੀਂ ਸਾਰਿਆਂ ਦੀ ਰੁਟੀਨ ਇੰਨੀ ਭੱਜ ਦੌੜ ਵਾਲੀ ਹੁੰਦੀ ਹੈ ਕਿ ਖ਼ੁਦ ਦੀ ਸਿਹਤ ਅਤੇ ਸੁੰਦਰਤਾ ’ਤੇ ਚਾਹੁੰਦੇ ਹੋਏ ਵੀ ਧਿਆਨ ਨਹੀਂ ਦੇ ਪਾਉਂਦੇ। ਤਾਂ ਇਸ ਸਾਲ ਔਰਤਾਂ ਨੇ ਫਿਟਨੈੱਸ ਤੋਂ ਲੈ ਕੇ ਬਿਊਟੀ ਤਕ ਕਈ ਤਰ੍ਹਾਂ ਦੇ ਐਕਸਪੈਰੀਮੈਂਟਸ ਕੀਤੇ, ਜਿਨ੍ਹਾਂ ਦਾ ਅਸਰ ਪਾਜ਼ੇਟਿਵ ਰਿਹਾ। ਵਰਕ ਫਰਾਮ ਹੋਮ ’ਚ ਕਈ ਤਰ੍ਹਾਂ ਦੇ ਘਰੇਲੂ ਨੁਸਖੇ ਟ੍ਰਾਈ ਕੀਤੇ ਗਏ। ਤਾਂ ਅੱਜ ਅਸੀਂ ਗੱਲ ਕਰਾਂਗੇ 2020 ’ਚ ਕਿਹੜੇ ਸਕਿਨ ਕੇਅਰ ਇੰਗ੍ਰੀਡੀਐਂਟਸ ਰਹੇ ਸਭ ਤੋਂ ਜ਼ਿਆਦਾ ਪਾਪੂਲਰ।
ਰੇਟਿਨਾਲ
ਸਾਲ 2020 ’ਚ ਇਸ ਬਾਰੇ ਬਹੁਤ ਚਰਚਾ ਸੁਣਨ ਨੂੰ ਮਿਲੀ। ਰੇਟਿਨਾਲ ਵਿਟਾਮਿਨ ਏ ਤੋਂ ਉਤਪੰਨ ਹੋਇਆ ਹੈ। ਜੋ ਖ਼ਾਸ ਤੌਰ ’ਤੇ ਅੰਡੇ, ਸ਼ਕਰਕੰਦ ਅਤੇ ਗਾਜਰ ’ਚ ਪਾਇਆ ਜਾਂਦਾ ਹੈ। ਜੋ ਤੁਹਾਡੀ ਸਕਿਨ ਲਈ ਬਹੁਤ ਹੀ ਚੰਗਾ ਸ੍ਰੋਤ ਹੁੰਦਾ ਹੈ। ਰੇਟੀਨਾਲ ਫ੍ਰੀ ਰੈਡੀਕਲਸ ਨਾਲ ਲੜਨ, ਚਮੜੀ ਨੂੰ ਨਿਖਾਰਨ ਅਤੇ ਝੁਰੜੀਆਂ ਨੂੰ ਦੂਰ ਕਰਨ ਲਈ ਕਾਰਗਰ ਮੰਨਿਆ ਜਾਂਦਾ ਹੈ। ਇਹ ਸੈੱਲਜ਼ ਦੇ ਕੋਲੇਜਨ ਉਤਪਾਦਨ ਨੂੰ ਵਾਧਾ ਦੇਣ ਲਈ ਵੀ ਮੰਨਿਆ ਜਾਂਦਾ ਹੈ। ਕਈ ਸਾਰੇ ਸਕਿਨ ਕੇਅਰ ਪ੍ਰੋਡਕਟਸ ’ਚ ਇਸਦਾ ਇਸਤੇਮਾਲ ਹੁੰਦਾ ਹੈ।
ਹਾਅਲੁਰਾਨਿਕ ਅਮਲ
ਹਾਅਲੁਰਾਨਿਕ ਐਸਿਡ ਦਾ ਕੰਮ ਚਮੜੀ ਨੂੰ ਜ਼ਰੂਰੀ ਨਮੀ ਪ੍ਰਦਾਨ ਕਰਕੇ ਉਸਨੂੰ ਲੰਬੇ ਸਮੇਂ ਤਕ ਚਮੜੀ ’ਚ ਬਣਾਏ ਰੱਖਣਾ ਹੈ। ਕਈ ਸਾਰੇ ਸਕਿਨ ਮਾਹਿਰਾਂ ਨੇ ਵੀ ਇਸਨੂੰ ਕਾਰਗਰ ਮੰਨਿਆ ਹੈ ਤਾਂ ਜੇਕਰ ਤੁਸੀਂ ਪਹਿਲੀ ਵਾਰ ਇਸਦੇ ਬਾਰੇ ਸੁਣਿਆ ਹੈ ਤਾਂ ਇਸਦਾ ਇਸਤੇਮਾਲ ਕਰਕੇ ਦੇਖੋ।
ਲੈਕਟਿਕ ਐਸਿਡ
ਲੈਕਟਿਕ ਐਸਿਡ ਕੇਰਾਟੋਲਿਟਿਕ ਹੈ। ਇਹ ਚਮੜੀ ਦੀਆਂ ਕੋਸ਼ਿਕਾਵਾਂ ਦੀ ਉੱਪਰੀ ਪਰਤ ’ਚ ਪਾਏ ਜਾਣ ਵਾਲੇ ਕਠੋਰ ਪਦਾਰਥ (ਕੇਰਾਟਿਨ) ਨੂੰ ਨਰਮ ਕਰਕੇ ਚਮੜੀ ’ਚ ਨਮੀ ਵਧਾਉਂਦਾ ਹੈ। ਇਹ ਡੈੱਡ ਸਕਿਨ ਸੈਲਜ਼ ਨੂੰ ਖ਼ਤਮ ਕਰਨ ’ਚ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਚਮੜੀ ਨੂੰ ਹਾਈਡ੍ਰੇਡ ਬਣਾਏ ਰੱਖਣ ’ਚ ਮਦਦ ਕਰਦਾ ਹੈ।
ਗਲਾਈਕੋਲਿਕ ਐਸਿਡ
ਇਹ ਚਮੜੀ ਨੂੰ ਚਮਕਦਾਰ ਅਤੇ ਖੂਬਸੂਰਤ ਬਣਾਉਣ ਦੇ ਨਾਲ ਹੀ ਬਿਹਤਰੀਨ ਐਕਸਫੋਲਿਏਟਰ ਦਾ ਕੰਮ ਕਰਦਾ ਹੈ ਅਤੇ ਪਿੰਪਲਜ਼ ਦੀ ਸਮੱਸਿਆ ਦੂਰ ਕਰਨ ’ਚ ਮਦਦਗਾਰ ਹੈ। ਇਹ ਡੈੱਡ ਸਕਿਨ ਨੂੰ ਹਟਾ ਕੇ ਸਕਿਨ ਪੋਰਸ ਨੂੰ ਖੋਲ੍ਹਦਾ ਹੈ, ਜਿਸ ਨਾਲ ਚਮੜੀ ਚਮਕਦਾਰ ਬਣਦੀ ਹੈ। ਇਹ ਸਕਿਨ ਸੈੱਲਜ਼ ਨੂੰ ਜੋੜੇ ਰੱਖਣ ਵਾਲੇ ਸੈੱਲਜ਼ ਢਿੱਲਾ ਕਰ ਦਿੰਦਾ ਹੈ, ਜਿਸ ਨਾਲ ਡੈੱਡ ਸਕਿਨ ਆਪਣੇ-ਆਪ ਆਸਾਨੀ ਨਾਲ ਨਿਕਲ ਜਾਂਦੀ ਹੈ।
ਨਿਆਸੀਨਏਮਾਈਡ
ਇਸ ਕ੍ਰਮ ’ਚ ਇਕ ਪਾਸੇ ਸਕਿਨ ਕੇਅਰ ਇੰਗ੍ਰੀਡੀਐਂਟਸ ਹਨ ਜੋ ਕਾਫੀ ਅਸਰਦਾਰ ਸਾਬਿਤ ਹੋਇਆ ਹੈ ਅਤੇ ਉਹ ਹੈ ਨਿਆਸੀਨਏਮਾਈਡ। ਇਸਨੂੰ ਵਿਟਾਮਿਨ ਬੀ3 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੋ ਡਲ ਸਕਿਨ ਦੀ ਪ੍ਰਾਬਲਮ ਨੂੰ ਦੂਰ ਕਰਕੇ ਏਜਿੰਗ ਪ੍ਰੋਸੈੱਸ ਨੂੰ ਸਲੋਅ ਕਰਦਾ ਹੈ ਅਤੇ ਸਕਿਨ ਡੈਮੇਜਿੰਗ ਨੂੰ ਰਿਪੇਅਰ ਕਰਨ ਦਾ ਵੀ ਕੰਮ ਕਰਦਾ ਹੈ।

Related posts

ਰੋਜ਼ਾਨਾ ਦੋ ਆਂਡੇ ਖਾਣ ਨਾਲ ਦਰਦ ਤੋਂ ਮਿਲਦੀ ਹੈ ਰਾਹਤ

On Punjab

ਦੇਸ਼ ’ਚ ਬੀਤੇ 24 ਘੰਟੇ ’ਚ ਮਿਲੇ 10753 ਨਵੇਂ ਮਾਮਲੇ, ਕੋਰੋਨਾ ਦੇ ਸਰਗਰਮ ਮਾਮਲੇ 54 ਹਜ਼ਾਰ ਨੇੜੇ ਪੁੱਜੇ, 27 ਦੀ ਮੌਤ

On Punjab

Onion In Summer: ਗਰਮੀਆਂ ‘ਚ ਦਿਨ ‘ਚ ਇਕ ਵਾਰ ਪਿਆਜ਼ ਖਾਓ, ਗਰਮੀ ਤੋਂ ਇਲਾਵਾ ਇਨ੍ਹਾਂ ਸਮੱਸਿਆਵਾਂ ਤੋਂ ਵੀ ਮਿਲੇਗਾ ਛੁਟਕਾਰਾ

On Punjab