nirmala sitharaman on yes bank: ਯੈਸ ਬੈਂਕ ਸੰਕਟ ‘ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਕਿਹਾ, “ਮੈਂ ਇਹ ਭਰੋਸਾ ਦੇਣਾ ਚਾਹੁੰਦੀ ਹਾਂ ਕਿ ਯੈਸ ਬੈਂਕ ਦੇ ਹਰ ਖਾਤਾਧਾਰਕ ਦੇ ਪੈਸੇ ਸੁਰੱਖਿਅਤ ਹਨ। ਰਿਜ਼ਰਵ ਬੈਂਕ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਯੈਸ ਬੈਂਕ ਦੇ ਕਿਸੇ ਵੀ ਗਾਹਕ ਨੂੰ ਕੋਈ ਨੁਕਸਾਨ ਨਹੀਂ ਹੋਏਗਾ।” ਰਿਜ਼ਰਵ ਬੈਂਕ ਅਤੇ ਸਰਕਾਰ ਯੈਸ ਬੈਂਕ ਦੇ ਮੁੱਦੇ ‘ਤੇ ਵਿਸਥਾਰ ਨਾਲ ਵਿਚਾਰ ਕਰ ਰਹੀਆਂ ਹਨ, ਅਸੀਂ ਉਹ ਰਸਤਾ ਅਪਣਾਇਆ ਹੈ ਜੋ ਹਰ ਕਿਸੇ ਦੇ ਹਿੱਤ ਵਿੱਚ ਹੋਵੇਗਾ। ਰਿਜ਼ਰਵ ਬੈਂਕ, ਇੱਕ ਨਿਯਮਕ ਵਜੋਂ, ਯੈਸ ਬੈਂਕ ਦੇ ਮੁੱਦੇ ਦਾ ਤੇਜ਼ੀ ਨਾਲ ਹੱਲ ਕਰਨ ਲਈ ਕੰਮ ਕਰ ਰਿਹਾ ਹੈ, ਇਹ ਕਦਮ ਜਮ੍ਹਾਕਰਤਾਵਾਂ, ਬੈਂਕਾਂ ਅਤੇ ਆਰਥਿਕਤਾ ਦੇ ਹਿੱਤ ਵਿੱਚ ਚੁੱਕੇ ਗਏ ਹਨ। ਯੈਸ ਬੈਂਕ ਗਾਹਕਾਂ ਲਈ 50,000 ਰੁਪਏ ਦੀ ਸੀਮਾ ਵਿੱਚ ਪੈਸੇ ਕੱਢਵਾਉਣ ਨੂੰ ਯਕੀਨੀ ਬਣਾਉਣਾ ਪਹਿਲੀ ਤਰਜੀਹ ਹੈ।
ਇਸ ਤੋਂ ਪਹਿਲਾਂ ਆਰ.ਬੀ.ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਸੀ ਕਿ ਬੈਂਕ ਨਾਲ ਜੁੜੇ ਮੁੱਦੇ ‘ਬਹੁਤ ਜਲਦੀ’ ਹੱਲ ਹੋ ਜਾਣਗੇ। ਉਨ੍ਹਾਂ ਕਿਹਾ, “ਯੈਸ ਬੈਂਕ ਦਾ ਮੁੱਦਾ ਬਹੁਤ ਤੇਜ਼ੀ ਨਾਲ ਸੁਲਝਾ ਲਿਆ ਜਾਵੇਗਾ। ਅਸੀਂ ਇਸ ਨੂੰ ਰੋਕਣ ਲਈ 30 ਦਿਨਾਂ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਹੈ। ਰਿਜ਼ਰਵ ਬੈਂਕ ਤੋਂ, ਤੁਸੀਂ ਬਹੁਤ ਜਲਦੀ ਇਸ ਦਿਸ਼ਾ ਵਿੱਚ ਕਾਰਵਾਈ ਵੇਖੋਗੇ।” ਸ਼ਕਤੀਕਾਂਤ ਦਾਸ ਨੇ ਕਿਹਾ ਕਿ ਯੇਸ ਬੈਂਕ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕਿਸੇ ਇਕਾਈ ਨੂੰ ਧਿਆਨ ਵਿੱਚ ਰੱਖ ਕਿ ਨਹੀਂ ਦਿੱਤਾ ਗਿਆ, ਬਲਕਿ ਦੇਸ਼ ਦੇ ਬੈਂਕਿੰਗ ਸੈਕਟਰ ਅਤੇ ਵਿੱਤੀ ਪ੍ਰਣਾਲੀ ਦੀ ਸੁਰੱਖਿਆ ਅਤੇ ਸਥਿਰਤਾ ਕਾਇਮ ਰੱਖਣ ਦੇ‘ ਵਿਆਪਕ ਪ੍ਰਸੰਗ ’ਦੇ ਉਦੇਸ਼ ਨਾਲ ਲਿਆ ਗਿਆ ਹੈ। ਸ਼ਕਤੀਕਾਂਤ ਦਾਸ ਨੇ ਕਿਹਾ, “ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਸਾਡਾ ਬੈਂਕਿੰਗ ਖੇਤਰ ਪੂਰੀ ਤਰ੍ਹਾਂ ਨਿਰਵਿਘਨ ਅਤੇ ਸੁਰੱਖਿਅਤ ਰਹੇਗਾ।” ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਵਿੱਤੀ ਅਤੇ ਬੈਂਕਿੰਗ ਖੇਤਰ ਦੀ ਸਥਿਰਤਾ ਕਾਇਮ ਰੱਖਣ ਲਈ ਵਚਨਬੱਧ ਹਾਂ।