ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਘਰ ਕਾਫੀ ਪੁਰਾਣੇ ਹੁੰਦੇ ਹਨ ਉਨ੍ਹਾਂ ਦੇ ਘਰਾਂ ਵਿੱਚ ਕਾਫੀ ਪੁਰਾਣੀਆਂ ਚੀਜ਼ਾਂ ਮਿਲ ਜਾਂਦੀਆਂ ਹਨ । ਜੋ ਕਾਫੀ ਹੈਰਾਨੀਜਨਕ ਹੁੰਦੀਆਂ ਹਨ । ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਬ੍ਰਿਟੇਨ ਦੀ ਇੱਕ ਔਰਤ ਦੇ ਨਾਲ,ਦਰਅਸਲ ਇਸ ਔਰਤ ਨੂੰ ਆਪਣੇ ਪੁਰਾਣੇ ਘਰ ਵਿੱਚੋਂ ਚਾਕਲੇਟ ਦਾ ਇੱਕ ਰੈਪਰ ਮਿਲਿਆ ਹੈ। ਇਸ ਔਰਤ ਨੇ ਜਦੋਂ ਗੌਰ ਦੇ ਨਾਲ ਰੈਪਰ ‘ਤੇ ਛਪੀ ਤਰੀਕ ਦੇਖੀ ਤਾਂ ਉਸ ਦੇ ਹੋਸ਼ ਉੱਡ ਗਏ ।ਜਿਸ ਤੋਂ ਬਾਅਦ ਇਸ ਔਰਤ ਨੇ ਮਨ ਬਣਾ ਲਿਆ ਕਿ ਉਹ ਇਸ ਰੈਪਰ ਨੂੰ ਫ੍ਰੇਮ ਕਰਵਾਏਗੀ ।
ਮੈਟਰੋ ਵੈਬਸਾਈਟ ਦੀ ਰਿਪੋਰਟ ਦੇ ਮੁਤਾਬਕ ਪਲਾਯਮਾਊਥ ਵਿਖੇ ਰਹਿਣ ਵਾਲੀ 51 ਸਾਲ ਦੀ ਏਮਾ ਯੰਗ ਦੀ ਨਜ਼ਰ ਹਾਲ ਹੀ ਵਿੱਚ ਇੱਕ ਚਾਕਲੇਟ ਰੈਪਰ ‘ਤੇ ਗਈ । ਦਰਅਸਲ ਏਮਾ ਦੇ ਘਰ ਦੇ ਬਾਥਰੂਮ ਦਾ ਫਰਸ਼ ਲੱਕੜ ਦਾ ਹੈ ,ਜਿਸ ਨੂੰ ਫਲੋਰਬੋਰਡਸ ਕਹਿੰਦੇ ਹਨ। ਇਹ ਘਰ 1932 ਵਿੱਚ ਬਣਾਇਆ ਗਿਆ ਸੀ ।ਏਮਾ ਦੇ ਮੁਤਾਬਕ ਫਲੋਰਬੋਰਡ ਵੀ ਉਸ ਵੇਲੇ ਦਾ ਹੀ ਹੋਵੇਗਾ ।ਉਸ ਨੇ ਦੱਸਿਆ ਕਿ ਇੱਕ ਦਿਨ ਅਚਾਨਕ ਉਸ ਨੂੰ ਫਲੋਰਬੋਰਡ ਦੇ ਥੱਲਿਓ ਕੈਡਬਰੀ ਡੇਰੀ ਮਿਲਕ ਚਾਕਲੇਟ ਦਾ ਇੱਕ ਰੈਪਰ ਮਿਲਿਆ ਜਿਸ ਨੂੰ ਉਸ ਨੇ ਕੂੜਾ ਸਮਝ ਕੇ ਚੁੱਕ ਲਿਆ ।
ਏਮਾ ਨੇ ਮੈਟਰੋ ਵੈਬਸਾਈਟ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਜਿਸ ਵੇਲੇ ਇਹ ਘਰ ਬਣ ਰਿਹਾ ਹੋਵੇਗਾ ਤਾਂ ਉਸ ਵੇਲੇ ਜ਼ਰੂਰ ਮੁਰੰਮਤ ਕਰਨ ਵਾਲਿਆਂ ਵਿੱਚੋਂ ਕਿਸੇ ਨੇ ਚਾਕਲੇਟ ਖਾਧੀ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦੋ ਬੱਚਿਆਂ ਦੀ ਪਰ-ਦਾਦੀ ਤੋਂ ਵੀ ਜ਼ਿਆਦਾ ਪੁਰਾਣਾ ਹੈ ਇਹ ਪੈਕੇਟ । ਦ ਸਨ ਵੈਬਸਾਈਟ ਦੇ ਨਾਲ ਗੱਲ ਕਰਦਿਆਂ ਕੈਡਬਰੀ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਕੈਡਬਰੀ ਨਾਲ ਜੁੜੀ ਇਸ ਖਬਰ ਨਾਲ ਉਨ੍ਹਾਂ ਨੂੰ ਕਾਫੀ ਖੁਸ਼ੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਡਬਰੀ ਦਾ ਬ੍ਰਿਟਿਸ਼ ਕਲਚਰ ਵਿੱਚ ਯੋਗਦਾਨ 200 ਸਾਲ ਪੁਰਾਣਾ ਹੈ ।