ਟੀਮ ਇੰਡੀਆ ਦੇ ਲੇਗ ਸਪਿੱਨਰ Yuzvendra Chahal ਨੇ ਸੋਸ਼ਲ ਮੀਡੀਆ ‘ਤੇ ਆਪਣੇ ਬਚਪਨ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਤੇ ਫੈਨਜ਼ ਦੱਬ ਕੇ ਮਜ਼ੇ ਲੈ ਰਹੇ ਹਨ। ਦੱਸ ਦੇਈਏ ਕਿ Yuzvendra Chahal ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਆਪਣੀ ਤਸਵੀਰਾਂ ਤੇ ਵੀਡੀਓਜ਼ ਰਾਹੀਂ ਫੈਨਜ਼ ਨੂੰ ਖ਼ੁਦ ਨਾਲ ਜੁੜੇ ਅਪਡੇਟਸ ਦਿੰਦੇ ਰਹਿੰਦੇ ਹਨ
Yuzvendra Chahal ਨੇ ਸੋਸ਼ਲ ਮੀਡੀਆ ‘ਤੇ ਆਪਣੇ ਬਚਪਨ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਇਕ ਮੁਨੀ ਵੇਸ਼ ‘ਚ ਨਜ਼ਰ ਆ ਰਹੇ ਹਨ। Yuzvendra Chahal ਨੇ ਜਿਵੇਂ ਹੀ ਇਹ ਤਸਵੀਰ ਟਵਿੱਟਰ ‘ਤੇ ਅਪਲੋਡ ਕੀਤੀ ਤਾਂ ਫੈਨਜ਼ ਤੁਰੰਤ ਐਕਟਿਵ ਹੋ ਗਏ ਤੇ ਚਹਿਲ ਦਾ ਦੱਬ ਕੇ ਮਜ਼ਾਕ ਉਡਾਉਣ ਲੱਗ ਗਏ।ਯੁਜਵਿੰਦਰ ਚਹਿਲ ਦੀ ਇਨ੍ਹਾਂ ਤਸਵੀਰਾਂ ਨੂੰ ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, ‘ਕਦੇ ਸੋਚਿਆ ਨਹੀਂ ਸੀ ਕਿ ਇੰਨੀ ਖ਼ੂਬਸੁਰਤ ਕੁੜੀ ਤੁਹਾਡੇ ਲਈ ਰੋਵੇਗੀ ਯੂਵੀ ਭਰਾ।’ ਇਸ ਤੋਂ ਇਲਾਵਾ ਇਕ ਹੋਰ ਯੂਜ਼ਰ ਨੇ ਚਹਿਲ ਦਾ ਮਜ਼ਾਕ ਉਡਾਉਂਦਿਆਂ ਲਿਖਿਆ, ‘ਤਸਵੀਰ ਤੋਂ ਬਾਅਦ ਬਾਰਨਵੀਟਾ ਪੀਣਾ ਕਿਉਂ ਛੱਡ ਦਿੱਤਾ।’