70.83 F
New York, US
April 24, 2025
PreetNama
ਸਿਹਤ/Health

Zika Virus :ਕੇਰਲ ’ਚ ਮਿਲਿਆ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ, ਜਾਣੋ ਇਸਦੇ ਲੱਛਣ ਤੇ ਇਲਾਜ

ਲਾਈਫ਼ ਸਟਾਈਲ ਡੈਸਕ : ਕੇਰਲ ਵਿਚ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੇਰਲ ਦੇ ਸਿਹਤ ਮੰਤਰੀ ਨੇ ਦੱਸਿਆ 24 ਸਾਲਾ ਗਰਭਵਤੀ ਮਹਿਲਾ ਇਸ ਮੱਛਰ ਦੇ ਕੱਟਣ ਤੋਂ ਹੋਣ ਵਾਲੀ ਬਿਮਾਰੀ ਦਾ ਸ਼ਿਕਾਰ ਪਾਈ ਗਈ। ਤਿਰੂਵਨੰਤਪੁਰਮ ਵਿਚ ਵਾਇਰਸ ਦੇ 13 ਹੋਰ ਸ਼ੱਕੀ ਮਾਮਲੇ ਵੀ ਹਨ, ਸਰਕਾਰ ਨੂੰ ਪੂਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਤੋਂ ਪੁਸ਼ਟੀ ਦਾ ਇੰਤਜ਼ਾਰ ਹੈ। ਮੰਤਰੀ ਨੇ ਕਿਹਾ ਕਿ ਤਿਰੂਵਨੰਤਪੁਰਮ ਤੋਂ ਭੇਜੇ ਗਏ 19 ਨਮੂਨਿਆਂ ਵਿਚ ਡਾਕਟਰਾਂ ਸਣੇ 13 ਸਿਹਤ ਕਰਮੀਆਂ ਦੇ ਜ਼ੀਕਾ ਤੋਂ ਸੰਕ੍ਰਮਿਤ ਹੋਣ ਦਾ ਸ਼ੱਕ ਹੈ। ਉਥੇ ਸੰਕ੍ਰਮਿਤ ਔਰਤ ਦੀ ਹਾਲਤ ਇਸ ਵੇਲੇ ਠੀਕ ਹੈ। ਹਾਲਾਂਕਿ ਉਨ੍ਹਾਂ ਦਾ ਸੂਬੇ ਵਿਚ ਕੋਈ ਸਫ਼ਰ ਦਾ ਇਤਿਹਾਸ ਨਹੀਂ ਹੈ ਪਰ ਉਨ੍ਹਾਂ ਦਾ ਘਰ ਤਮਿਲਨਾਡੂ ਦੇ ਬਾਰਡਰ ’ਤੇ ਹੈ।

ਕੀ ਜ਼ੀਕਾ ਵਾਇਰਸ ?

 

ਜ਼ੀਕਾ ਵਾਇਰਸ ਵੀ ਡੇਂਗੂ, ਮਲੇਰੀਆ, ਪੀਲਾ ਬੁਖਾਰ ਅਤੇ ਚਿਕਨਗੁਨੀਆ ਵਾਂਗ ਹੀ ਮੱਛਰਾਂ ਤੋਂ ਫੈਲਦਾ ਹੈ। ਇਹ ਇਕ ਤਰ੍ਹਾਂ ਦਾ ਏਡੀਜ਼ ਮੱਛਰ ਹੀ ਹੈ, ਜੋ ਦਿਨ ਵੇਲੇ ਐਕਟਿਵ ਹੁੰਦਾ ਹੈ। ਜੇ ਇਹ ਮੱਛਰ ਕਿਸੇ ਸੰਕ੍ਰਮਿਤ ਵਿਅਕਤੀ ਨੂੰ ਕੱਟ ਲੈਂਦਾ ਹੈ, ਜਿਸ ਦੇ ਖੂਨ ਵਿਚ ਵਾਇਰਸ ਮੌਜੂਦ ਹੈ, ਤਾਂ ਇਹ ਹੋਰ ਵਿਅਕਤੀ ਨੂੰ ਕੱਟਣ ’ਤੇ ਵਾਇਰਸ ਫੈਲਦਾ ਹੈ। ਮੱਛਰਾਂ ਤੋਂ ਇਲਾਵਾ ਸੁਰੱਖਿਅਤ ਸਰੀਰਕ ਸਬੰਧ ਅਤੇ ਸੰਕ੍ਰਮਿਤ ਖੂਨ ਤੋਂ ਵੀ ਜ਼ੀਕਾ ਬੁਖਾਰ ਜਾਂ ਵਾਇਰਸ ਫੈਲ ਸਕਦਾ ਹੈ।

 

 

ਕੀ ਹਨ ਜ਼ੀਕਾ ਵਾਇਰਸ ਦੇ ਲੱਛਣ

ਬੁਖਾਰ, ਚੱਕਰ, ਕੰਜੰਗਕਟਿਵਾਇਟਿਸ, ਮਾਸਪੇਸ਼ੀਆਂ ਅਤੇ ਹੱਡੀਆਂ ਵਿਚ ਦਰਦ, ਬੇਚੈਨੀ ਜਾਂ ਫਿਰ ਸਿਰਦਰਦ।

 

 

ਜ਼ੀਕਾ ਵਾਇਰਸ ਰੋਗ ਦਾ ਇਲਾਜ

 

 

ਅਮਰੀਕਾ ਦੇ ਸੀਡੀਸੀ ਮੁਤਾਬਕ ਜ਼ੀਕਾ ਵਾਇਰਸ ਦੀ ਅਜੇ ਤਕ ਕੋਈ ਦਵਾਈ ਹੈ ਅਤੇ ਨਾ ਹੀ ਵੈਕਸੀਨ। ਇਸ ਵਿਚ ਸਿਰਫ਼ ਲੱਛਣਾਂ ਦਾ ਇਲਾਜ ਕੀਤਾ ਜਾਂਦਾ ਹੈ।

Related posts

Jaggery During Pregnancy: ਗਰਭ ਅਵਸਥਾ ਦੌਰਾਨ ਗੁੜ ਦਾ ਸੇਵਨ ਕਰੋਗੇ ਤਾਂ ਇਹ 5 ਫਾਇਦੇ ਹੋਣਗੇ

On Punjab

ਸਰਕਾਰ ਵੱਲੋਂ ਡਾ. ਮਨਮੋਹਨ ਸਿੰਘ ਦੀ ਯਾਦਗਾਰ ਲਈ ਢੁੱਕਵੀਂ ਥਾਂ ਦੀ ਨਿਸ਼ਾਨੇਦਹੀ ਦਾ ਅਮਲ ਸ਼ੁਰੂ

On Punjab

ਇਸ ਤਰ੍ਹਾਂ ਰੱਖੋ ਆਪਣੇ ਬੁੱਲ੍ਹਾਂ ਦਾ ਖ਼ਿਆਲ

On Punjab