Zinc Overdose Effects : ਆਇਰਨ ਤੇ ਕੈਲਸ਼ੀਅਮ ਦੀ ਤਰ੍ਹਾਂ ਜ਼ਿੰਕ ਵੀ ਸਰੀਰ ਲਈ ਬੇਹੱਦ ਜ਼ਰੂਰੀ ਪੋਸ਼ਕ ਤੱਤ ਹੁੰਦਾ ਹੈ। ਜ਼ਿੰਕ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਸਿਹਤ ਸਬੰਧੀ ਲਾਭ ਮਿਲਦੇ ਹਨ। ਇਹ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਨਾਲ, ਸਕਿੱਨ ਦੀ ਸਿਹਤ ਤੇ ਜ਼ਖ਼ਮਾਂ ਦੇ ਇਲਾਜ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੀ ਹਲਕੀ ਜਿਹੀ ਘਾਟ ਦੀ ਵਜ੍ਹਾ ਨਾਲ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ, ਚਮੜੀ ਦੀ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ, ਅੱਖਾਂ ਕਮਜ਼ੋਰ ਹੋਣ ਲਗਦੀਆਂ ਹਨ ਤੇ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਮੈਡੀਕਲ ਮਾਹਿਰਾਂ ਦੀ ਮੰਨੀਏ ਤਾਂ ਜ਼ਿੰਕ ਦੇ ਸੇਵਨ ਨਾਲ ਡਾਇਬਟੀਜ਼ ਵਰਗੀ ਗੰਭੀਰ ਬਿਮਾਰੀ ਵੀ ਆਸਾਨੀ ਨਾਲ ਕੰਟਰੋਲ ਵਿਚ ਆ ਸਕਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿੰਕ ਦੇ ਜ਼ਿਆਦਾ ਸੇਵਨ ਨਾਲ ਸਰੀਰ ਨੂੰ ਗੰਭੀਰ ਨੁਕਸਾਨ ਵੀ ਪਹੁੰਚ ਸਕਦੇ ਹਨ।
ਆਓ ਜਾਣੀਏ ਜ਼ਿੰਕ ਦੇ ਸਾਈਡ-ਇਫੈਕਟਸ
ਪੇਟ ਦਰਦ : ਜ਼ਿਆਦਾ ਸਮੇਂ ਤਕ ਜ਼ਿੰਕ ਦਾ ਸੇਵਨ ਕਰਨ ਨਾਲ ਪੇਟ ਦਰਦ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ। ਗੰਭੀਰ ਮਾਮਲਿਆਂ ‘ਚ ਇਸ ਨਾਲ ਗੈਸਟ੍ਰੋਇੰਟੈਸਟਾਈਨਲ ਬਲੀਡਿੰਗ ਸ਼ੁਰੂ ਹੋ ਸਕਦੀ ਹੈ।
ਕਾਪਰ ਦੀ ਘਾਟ : ਲੋੜ ਤੋਂ ਜ਼ਿਆਦਾ ਜ਼ਿੰਕ ਦਾ ਸੇਵਨ ਕਾਪਰ ਤੇ ਆਇਰਨ ਦਾ ਅਵਸ਼ੋਸ਼ਣ ਘਟਾਉਂਦਾ ਹੈ।
ਸਵਾਦ ‘ਚ ਬਦਲਾਅ ਹੋ ਸਕਦਾ ਹੈ : ਜ਼ਿੰਕ ਦਾ ਜ਼ਿਆਦਾ ਸੇਵਨ ਮੂੰਹ ਦਾ ਸਵਾਦ ਬਦਲ ਸਕਦਾ ਹੈ। ਤੁਹਾਨੂੰ ਜਾਂ ਤਾਂ ਖ਼ਰਾਬ ਜਾਂ ਫਿਰ ਮੁੰਹ ‘ਚ ਮੈਟਲ ਦਾ ਸਵਾਦ ਆਵੇਗਾ।
ਜੀਅ ਘਬਰਾਉਣਾ ਜਾਂ ਉਲਟੀਆਂ : ਜੀਅ ਘਬਰਾਉਣਾਂ ਜਾਂ ਉਲਟੀਆਂ ਸਰੀਰ ‘ਚ ਜ਼ਿੰਕ ਦੀ ਜ਼ਿਆਦਾ ਮਾਤਰਾ ਹੋ ਜਾਣ ਦੇ ਆਮ ਲੱਛਣ ਹਨ। ਜਦੋਂ ਵੀ ਅਜਿਹਾ ਹੋਵੇ ਤਾਂ ਤੁਹਾਨੂੰ ਫੌਰਨ ਮੈਡੀਕਲ ਮਦਦ ਲੈਣੀ ਚਾਹੀਦੀ ਹੈ।
ਬੁਖਾਰ ਤੇ ਠੰਢ ਲੱਗਣਾ : ਸਰੀਰ ਵਿਚ ਜ਼ਿੰਕ ਦੀ ਮਾਤਰਾ ਜ਼ਿਆਦਾ ਹੋ ਜਾਣ ਨਾਲ ਫਲੂ ਵਰਗੇ ਲੱਛਣ ਹੋਣ ਲਗਦੇ ਹਨ ਜਿਵੇਂ ਬੁਖਾਰ, ਠੰਢ ਲੱਗਣਾ, ਖੰਘ, ਸਿਰਦਰਦ ਤੇ ਕਮਜ਼ੋਰੀ।
ਜ਼ਿੰਕ ਦੀ ਮਾਤਰਾ ਕਿੰਨੀ ਲੈਣੀ ਚਾਹੀਦੀ ਹੈ? : ਮਾਹਿਰਾਂ ਮੁਤਾਬਕ 19 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਨੂੰ 11 ਮਿਲੀਗ੍ਰਾਮ ਜ਼ਿੰਕ ਰੋਜ਼ਾਨਾ ਲੈਣਾ ਚਾਹੀਦਾ ਹੈ ਤੇ ਔਰਤਾਂ ਨੂੰ 8 ਮਿਲੀਗ੍ਰਾਮ ਲੈਣਾ ਚਾਹੀਦਾ ਹੈ। ਪ੍ਰੈਗਨੈਂਸੀ ਤੇ ਦੁੱਧ ਪਿਆਉਣ ਵੇਲੇ ਇਹ ਮਾਤਰਾ ਵਧ ਜਾਂਦੀ ਹੈ।
ਜ਼ਿੰਕ ਦਾ ਸੇਵਨ ਕਦੋਂ ਰੋਕ ਦੇਣਾ ਚਾਹੀਦਾ ਹੈ? : ਰੋਜ਼ਾਨਾ 40 ਮਿਲੀਗ੍ਰਾਮ ਤਕ ਜ਼ਿੰਕ ਦਾ ਸੇਵਨ ਸੁਰੱਖਿਅਤ ਮੰਨਿਆ ਜਾਂਦਾ ਹੈ। ਲੰਬੇ ਸਮੇਂ ਤਕ ਇਸ ਤੋਂ ਜ਼ਿਆਦਾ ਮਾਤਰਾ ‘ਚ ਸੇਵਨ ਨਹੀਂ ਕਰਨਾ ਚਾਹੀਦਾ।![](https://www.preetnama.com/wp-content/uploads/2021/07/23_07_2021-23_07_2021_pj_zinc-side-effects_21856950_8921149.jpg)
![](https://www.preetnama.com/wp-content/uploads/2021/07/23_07_2021-23_07_2021_pj_zinc-side-effects_21856950_8921149.jpg)